ਤਕਨਾਲੋਜੀ ਰਾਹੀਂ ਕੀਤੀ ਗਈ ਹਿੰਸਾ

ਟੈਕਨੋਲੋਜੀ ਦੀ ਮੱਦਦ ਨਾਲ ਕੀਤਾ ਜਾਣ ਵਾਲਾ ਸ਼ੋਸ਼ਣ ਕੀ ਹੈ?

ਟੈਕਨੋਲੋਜੀ ਦੀ ਮੱਦਦ ਨਾਲ ਕੀਤਾ ਜਾਣ ਵਾਲਾ ਸ਼ੋਸ਼ਣ ਉਦੋਂ ਵਾਪਰਦਾ ਹੈ ਜਦੋਂ ਕੋਈ ਵਿਅਕਤੀ ਕਿਸੇ ਹੋਰ ਵਿਅਕਤੀ ਨੂੰ ਕੰਟਰੋਲ ਕਰਨ, ਮਜ਼ਬੂਰ ਕਰਨ ਜਾਂ ਸੱਟ ਪਹੁੰਚਾਉਣ ਲਈ ਡਿਜ਼ੀਟਲ ਟੈਕਨਾਲੋਜੀ ਦੀ ਵਰਤੋਂ ਕਰਦਾ ਹੈ। ਇਸ ਕਿਸਮ ਦਾ ਸ਼ੋਸ਼ਣ ਅਕਸਰ ਘਰੇਲੂ, ਪਰਿਵਾਰਕ ਅਤੇ ਜਿਨਸੀ ਹਿੰਸਾ ਦਾ ਹਿੱਸਾ ਹੁੰਦਾ ਹੈ।

ਆਸਟ੍ਰੇਲੀਆ ਵਿੱਚ, ਟੈਕਨੋਲੋਜੀ ਦੀ ਮੱਦਦ ਨਾਲ ਕੀਤਾ ਜਾਣ ਕੁੱਝ ਰੂਪਾਂ ਦਾ ਸ਼ੋਸ਼ਣ, ਜਿਵੇਂ ਕਿ ਬਗ਼ੈਰ ਸਹਿਮਤੀ ਦੇ ਨਿੱਜੀ ਤਸਵੀਰਾਂ ਦੀ ਅੱਗੇ ਸਾਂਝਾ ਕਰਨਾ ਜਾਂ ਕਿਸੇ ਦੀ ਜਾਸੂਸੀ ਕਰਨ ਲਈ ਸਾਫ਼ਟਵੇਅਰ ਦੀ ਵਰਤੋਂ ਕਰਨਾ, ਕਾਨੂੰਨ ਦੇ ਖ਼ਿਲਾਫ ਹਨ। ਤੁਸੀਂ ਇਨ੍ਹਾਂ ਕਾਰਵਾਈਆਂ ਦੀ ਪੁਲਿਸ ਅਤੇ eSafety Commissioner ਨੂੰ ਰਿਪੋਰਟ ਕਰ ਸਕਦੇ ਹੋ।

ਟੈਕਨੋਲੋਜੀ ਦੀ ਮੱਦਦ ਨਾਲ ਕੀਤੀ ਜਾਣ ਵਾਲੀ ਹਿੰਸਾ ਇੱਕ ਗੰਭੀਰ ਸਮੱਸਿਆ ਹੈ ਕਿਉਂਕਿ ਇਹ ਤੁਹਾਡੇ ਨਿੱਜਤਾ 'ਤੇ ਹਮਲਾ ਕਰਦੀ ਹੈ ਅਤੇ ਕਾਫ਼ੀ ਨੁਕਸਾਨ ਪਹੁੰਚਾ ਸਕਦੀ ਹੈ। ਇਸ ਕਿਸਮ ਦੇ ਸ਼ੋਸ਼ਣ ਨੂੰ ਸਮਝਣਾ ਮਹੱਤਵਪੂਰਨ ਹੈ ਤਾਂ ਜੋ ਤੁਸੀਂ ਆਪਣੇ ਅਤੇ ਦੂਜਿਆਂ ਦੀ ਸੁਰੱਖਿਆ ਕਰ ਸਕੋ। ਆਪਣੇ ਅਧਿਕਾਰਾਂ ਨੂੰ ਜਾਣ ਕੇ ਅਤੇ ਸਹਾਇਤਾ ਮੰਗ ਕੇ, ਤੁਸੀਂ ਫਿਰ ਤੋਂ ਕੰਟਰੋਲ ਵਾਪਸ ਲੈ ਸਕਦੇ ਹੋ ਅਤੇ ਆਪਣੀ ਸੁਰੱਖਿਆ ਨੂੰ ਯਕੀਨੀ ਬਣਾ ਸਕਦੇ ਹੋ।

ਆਸਟ੍ਰੇਲੀਆ ਵਿੱਚ, ਇਹ ਯਾਦ ਰੱਖਣਾ ਮਹੱਤਵਪੂਰਨ ਹੈ ਕਿ:

  • ਤੁਹਾਨੂੰ ਸ਼ੋਸ਼ਣ ਦੇ ਡਰ ਤੋਂ ਬਿਨਾਂ ਤਕਨਾਲੋਜੀ ਦੀ ਵਰਤੋਂ ਕਰਨ ਦਾ ਅਧਿਕਾਰ ਹੈ।
  • ਟੈਕਨੋਲੋਜੀ ਦੀ ਮੱਦਦ ਨਾਲ ਕੀਤਾ ਜਾਣ ਵਾਲਾ ਸ਼ੋਸ਼ਣ ਕਦੇ ਵੀ ਤੁਹਾਡੀ ਗ਼ਲਤੀ ਨਹੀਂ ਹੁੰਦਾ ਹੈ।
  • ਮੱਦਦ ਉਪਲਬਧ ਹੈ, ਅਤੇ ਤੁਸੀਂ ਇਕੱਲੇ ਨਹੀਂ ਹੋ।

ਟੈਕਨੋਲੋਜੀ ਦੀ ਮੱਦਦ ਨਾਲ ਕੀਤੇ ਜਾਣ ਵਾਲੇ ਸ਼ੋਸ਼ਣ ਦੇ ਰੂਪ

ਟੈਕਨੋਲੋਜੀ ਦੀ ਮੱਦਦ ਨਾਲ ਕੀਤਾ ਜਾਣ ਵਾਲਾ ਸ਼ੋਸ਼ਣ ਕਈ ਰੂਪ ਧਾਰ ਸਕਦਾ ਹੈ। ਇੱਥੇ ਇਸਦੇ ਕੁੱਝ ਉਦਾਹਰਨ ਦਿੱਤੇ ਗਏ ਹਨ:

  • WiFi ਦੇ ਪਾਸਵਰਡਾਂ 'ਤੇ ਕੰਟਰੋਲ ਕਰਨਾ: ਤੁਹਾਨੂੰ ਇੰਟਰਨੈੱਟ ਦੀ ਵਰਤੋਂ ਕਰਨ ਤੋਂ ਰੋਕਣਾ ਤਾਂ ਜੋ ਤੁਹਾਨੂੰ ਬਾਕੀਆਂ ਤੋਂ ਅਲੱਗ ਕੀਤਾ ਜਾ ਸਕੇ।
  • ਤੁਹਾਡੇ ਨਾਲ ਲਗਾਤਾਰ ਸੰਪਰਕ ਕਰਨਾ: ਤੁਸੀਂ ਕਿੱਥੇ ਹੋ ਅਤੇ ਤੁਸੀਂ ਕੀ ਕਰ ਰਹੇ ਹੋ ਇਹ ਜਾਣਨ ਲਈ ਵਾਰ-ਵਾਰ ਕਾਲ ਕਰਨਾ ਜਾਂ ਮੈਸੇਜ ਕਰਨਾ।
  • ਔਨਲਾਈਨ ਗਤੀਵਿਧੀ ਦੀ ਨਿਗਰਾਨੀ ਕਰਨਾ: ਤੁਹਾਡੇ ਸੋਸ਼ਲ ਮੀਡੀਆ, ਟੈਕਸਟ ਮੈਸੇਜ ਜਾਂ ਇੰਟਰਨੈੱਟ ਦੀ ਵਰਤੋਂ ਦੀ ਚੈੱਕ ਕਰਨਾ।
  • ਯੰਤਰਾਂ ਦੀ ਵਰਤੋਂ 'ਤੇ ਪਾਬੰਦੀ ਲਗਾਉਣਾ: ਤੁਹਾਨੂੰ ਫ਼ੋਨ ਜਾਂ ਕੰਪਿਊਟਰ ਰੱਖਣ ਦੀ ਇਜਾਜ਼ਤ ਨਾ ਦੇਣਾ, ਜਾਂ ਤੁਹਾਡੇ ਦੋਸਤਾਂ ਅਤੇ ਪਰਿਵਾਰ ਨਾਲ ਔਨਲਾਈਨ ਗੱਲ ਕਰਨ ਤੋਂ ਰੋਕਣਾ।
  • ਬਿਨਾਂ ਸਹਿਮਤੀ ਦੇ ਨਿੱਜੀ ਤਸਵੀਰਾਂ ਅੱਗੇ ਸਾਂਝੀਆਂ ਕਰਨਾ: ਤੁਹਾਡੇ ਇਜਾਜ਼ਤ ਤੋਂ ਬਿਨਾਂ ਤੁਹਾਡੀਆਂ ਨਿੱਜੀ ਤਸਵੀਰਾਂ ਪੋਸਟ ਕਰਨਾ ਜਾਂ ਭੇਜਣਾ।
  • ਸੱਭਿਆਚਾਰਕ ਜਾਂ ਧਾਰਮਿਕ ਸ਼ਰਮਿੰਦਗੀ: ਤੁਹਾਡੀ ਸਹਿਮਤੀ ਤੋਂ ਬਿਨਾਂ ਤੁਹਾਡੇ ਸੱਭਿਆਚਾਰਕ ਜਾਂ ਧਾਰਮਿਕ ਰਿਵਾਜਾਂ ਨੂੰ ਗ਼ਲਤ ਢੰਗ ਨਾਲ ਪੇਸ਼ ਕਰਨ ਵਾਲੀਆਂ ਤਸਵੀਰਾਂ ਨੂੰ ਸਾਂਝਾ ਕਰਨਾ।
  • ਜਾਸੂਸੀ ਅਤੇ ਟ੍ਰੈਕਿੰਗ: ਤੁਹਾਡੀ ਜਾਣਕਾਰੀ ਤੋਂ ਬਿਨਾਂ ਤੁਹਾਡੇ ਸਥਾਨ ਜਾਂ ਗਤੀਵਿਧੀਆਂ ਦੀ ਨਿਗਰਾਨੀ ਕਰਨ ਲਈ ਸਾਫ਼ਟਵੇਅਰ ਜਾਂ ਯੰਤਰਾਂ ਦੀ ਵਰਤੋਂ ਕਰਨਾ।

ਆਪਣੇ ਆਪ ਨੂੰ ਸੁਰੱਖਿਅਤ ਰੱਖਣਾ

ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਟੈਕਨੋਲੋਜੀ ਦੀ ਮੱਦਦ ਨਾਲ ਕੀਤੇ ਜਾਣ ਵਾਲੇ ਸ਼ੋਸ਼ਣ ਦਾ ਸ਼ਿਕਾਰ ਹੋ ਰਹੇ ਹਨ, ਤਾਂ ਤਾਂ ਤੁਹਾਨੂੰ ਸੁਰੱਖਿਅਤ ਰੱਖਣ ਵਿੱਚ ਮੱਦਦ ਕਰਨ ਲਈ ਇੱਥੇ ਕੁੱਝ ਸੁਝਾਅ ਦਿੱਤੇ ਗਏ ਹਨ:

  • ਸੁਰੱਖਿਅਤ ਯੰਤਰ ਦੀ ਵਰਤੋਂ ਕਰੋ: ਜੇਕਰ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਯੰਤਰ ਦੀ ਨਿਗਰਾਨੀ ਕੀਤੀ ਜਾ ਰਹੀ ਹੈ, ਤਾਂ ਕਿਸੇ ਅਜਿਹੇ ਕੰਪਿਊਟਰ ਜਾਂ ਫ਼ੋਨ ਦੀ ਵਰਤੋਂ ਕਰੋ ਜਿਸ ਤੱਕ ਸ਼ੋਸ਼ਣ ਕਰਨ ਵਾਲਾ ਨਾ ਪਹੁੰਚ ਸਕਦਾ ਹੋਵੇ, ਜਿਵੇਂ ਕਿ ਜਨਤਕ ਲਾਇਬ੍ਰੇਰੀ ਵਿਚਲਾ ਕੰਪਿਊਟਰ।
  • ਬ੍ਰਾਊਜ਼ਰ ਹਿਸਟਰੀ ਮਿਟਾਓ: Google Chrome, Safari ਅਤੇ Microsoft Edge ਵਰਗੇ ਬ੍ਰਾਊਜ਼ਰਾਂ 'ਤੇ ਨਿਯਮਿਤ ਤੌਰ 'ਤੇ ਆਪਣੀ ਬ੍ਰਾਊਜ਼ਿੰਗ ਹਿਸਟਰੀ (ਇੰਟਰਨੈੱਟ ਵਰਤਣ ਦੀ ਜਾਣਕਾਰੀ) ਨੂੰ ਮਿਟਾਓ।
  • ਪਾਸਵਰਡ ਬਦਲੋ: ਆਪਣੇ ਪਾਸਵਰਡ ਬਦਲੋ ਅਤੇ ਉਨ੍ਹਾਂ ਦੀ ਵਰਤੋਂ ਉਨ੍ਹਾਂ ਯੰਤਰਾਂ 'ਤੇ ਨਾ ਕਰੋ ਜਿਨ੍ਹਾਂ ਬਾਰੇ ਤੁਸੀਂ ਸੋਚਦੇ ਹੋ ਕਿ ਨਿਗਰਾਨੀ ਕੀਤੀ ਜਾ ਰਹੀ ਹੈ।
  • ਕ਼ੁਇੱਕ ਐਗਜ਼ਿਟ ਬਟਨ ਦੀ ਵਰਤੋਂ ਕਰੋ: ਕੁੱਝ ਵੈੱਬਸਾਈਟਾਂ 'ਤੇ, ਸਾਈਟ ਨੂੰ ਝੱਟਪੱਟ ਛੱਡ ਕੇ ਬਾਹਰ ਨਿਕਲਣ ਲਈ ਕ਼ੁਇੱਕ ਐਗਜ਼ਿਟ ਬਟਨ ਹੁੰਦੇ ਹਨ। ਯਾਦ ਰੱਖੋ, ਕੁੱਝ ਸਾਈਟਾਂ ਅਜੇ ਵੀ ਤੁਹਾਡੀ ਬ੍ਰਾਊਜ਼ਰ ਹਿਸਟਰੀ ਵਿੱਚ ਦਿਖਾਈ ਦੇ ਸਕਦੀਆਂ ਹਨ।
  • ਪ੍ਰਾਈਵੇਟ ਮੋਡ ਦੀ ਵਰਤੋਂ ਕਰੋ: ਇਨਕੋਗਨਿਟੋ ਜਾਂ ਪ੍ਰਾਈਵੇਟ ਮੋਡ ਵਿੱਚ ਬ੍ਰਾਊਜ਼ ਕਰੋ ਤਾਂ ਜੋ ਤੁਹਾਡੇ ਵੈੱਬ ਪੇਜ ਬ੍ਰਾਊਜ਼ਿੰਗ ਹਿਸਟਰੀ ਵਿੱਚ ਰਿਕਾਰਡ ਨਾ ਹੋਣ।
  • ਟ੍ਰੈਕਿੰਗ ਯੰਤਰਾਂ ਦੀ ਜਾਂਚ ਕਰੋ: ਆਪਣੇ ਸਮਾਨ ਵਿੱਚ ਟ੍ਰੈਕਿੰਗ ਯੰਤਰ ਜਿਵੇਂ ਕਿ AirTags ਦੇਖੋ ਅਤੇ ਆਪਣੇ ਫ਼ੋਨ ਜਾਂ ਟੈਬਲੈਟ 'ਤੇ ਤੁਹਾਡੇ ਸਥਾਨ ਬਾਰੇ ਜਾਣਕਾਰੀ ਦੇਣ ਵਾਲੀ ਟ੍ਰੈਕਿੰਗ ਨੂੰ ਬੰਦ ਕਰੋ।

ਸਬੂਤ ਇਕੱਠੇ ਕਰਨਾ

ਜੇਕਰ ਅਜਿਹਾ ਕਰਨਾ ਸੁਰੱਖਿਅਤ ਹੈ, ਤਾਂ ਸ਼ੋਸ਼ਣ ਦੇ ਸਬੂਤ ਇਕੱਠੇ ਕਰਨਾ ਕਾਨੂੰਨੀ ਜਾਂਚ-ਪੜਤਾਲਾਂ ਕਰਨ ਵਿੱਚ ਮਦਦਗਾਰ ਹੋ ਸਕਦਾ ਹੈ। ਉਦਾਹਰਨ ਵਜੋਂ, ਅਪਮਾਨਜਨਕ ਮੈਸਜ਼ਾਂ ਦੇ ਸਕ੍ਰੀਨਸ਼ਾਟ ਲਵੋ ਅਤੇ ਉਨ੍ਹਾਂ ਨੂੰ ਕਿਸੇ ਸੁਰੱਖਿਅਤ ਯੰਤਰ 'ਤੇ ਸੇਵ ਕਰੋ। ਘਰੇਲੂ, ਪਰਿਵਾਰਕ ਜਾਂ ਜਿਨਸੀ ਹਿੰਸਾ ਸੇਵਾ ਪ੍ਰਦਾਤਾ, ਪੁਲਿਸ, ਜਾਂ ਵਕੀਲ ਤੁਹਾਨੂੰ ਇਹ ਸਲਾਹ ਦੇ ਸਕਦੇ ਹਨ ਕਿ ਤੁਹਾਡੇ ਕੇਸ ਲਈ ਕਿਸ ਕਿਸਮ ਦੇ ਸਬੂਤ ਸਭ ਤੋਂ ਵੱਧ ਲਾਭਦਾਇਕ ਹੋ ਸਕਦੇ ਹਨ।

ਸਹਾਇਤਾ ਪ੍ਰਾਪਤ ਕਰਨਾ

ਸਹਾਇਤਾ ਮੰਗਣ ਤੋਂ ਪਹਿਲਾਂ, ਇਸ ਗੱਲ ਨੂੰ ਧਿਆਨ ਵਿੱਚ ਰੱਖੋ ਕਿ ਇਹ ਇੱਕ ਜ਼ੋਖਮ ਭਰੀ ਸਥਿਤੀ ਹੋ ਸਕਦੀ ਹੈ ਕਿਉਂਕਿ ਸ਼ੋਸ਼ਣ ਹੋਰ ਵੀ ਵਿਗੜ ਸਕਦਾ ਹੈ। ਕੋਈ ਘਰੇਲੂ, ਪਰਿਵਾਰਕ ਅਤੇ ਜਿਨਸੀ ਹਿੰਸਾ ਸੇਵਾ ਤੁਹਾਡੇ ਲਈ ਸੁਰੱਖਿਆ ਯੋਜਨਾ ਬਣਾਉਣ ਵਿੱਚ ਤੁਹਾਡੀ ਮੱਦਦ ਕਰ ਸਕਦੀ ਹੈ।

eSafety Commissioner ਨੇ ਟੈਕਨੋਲੋਜੀ ਦੀ ਮੱਦਦ ਨਾਲ ਕੀਤੇ ਜਾਣ ਵਾਲੇ ਸ਼ੋਸ਼ਣ ਦਾ ਅਨੁਭਵ ਕਰ ਰਹੇ ਲੋਕਾਂ ਦੀ ਮੱਦਦ ਕਰਨ ਲਈ ਤੁਹਾਡੀ ਭਾਸ਼ਾ ਵਿੱਚ ਸਰੋਤ ਵਿਕਸਤ ਕੀਤੇ ਹਨ।

WESNET ਕੋਲ ਔਰਤਾਂ ਦੀ ਸੁਰੱਖਿਆ ਅਤੇ ਨਿੱਜਤਾ ਬਾਰੇ ਸਰੋਤਾਂ (ਕੇਵਲ-ਅੰਗ੍ਰੇਜ਼ੀ ਵਿੱਚ) ਦੀ ਇੱਕ ਲੜੀ ਵੀ ਹੈ।