ਜਿਨਸੀ ਹਮਲਾ

ਜਿਨਸੀ ਹਮਲਾ ਕੀ ਹੁੰਦਾ ਹੈ?

ਜਿਨਸੀ ਹਮਲਾ ਕੋਈ ਵੀ ਅਜਿਹੀ ਕਾਮੁਕ ਕਿਰਿਆ ਹੁੰਦਾ ਹੈ ਜੋ ਤੁਹਾਡੀ ਸਹਿਮਤੀ ਤੋਂ ਬਿਨਾਂ ਹੁੰਦੀ ਹੈ। ਇਸ ਵਿੱਚ ਛੂਹਣਾ, ਚੁੰਮਣਾ, ਜਾਂ ਕਿਸੇ ਵੀ ਕਿਸਮ ਦੀ ਕਾਮੁਕ ਗਤੀਵਿਧੀ ਸ਼ਾਮਿਲ ਹੋ ਸਕਦੀ ਹੈ। ਜਿਨਸੀ ਹਮਲਾ ਇੱਕ ਗੰਭੀਰ ਅਪਰਾਧ ਹੈ ਅਤੇ ਇਹ ਕਿਸੇ ਵੀ ਉਮਰ, ਲਿੰਗ, ਜਾਂ ਪਿਛੋਕੜ ਦੇ ਵਿਅਕਤੀ ਨਾਲ ਹੋ ਸਕਦਾ ਹੈ।

ਆਸਟ੍ਰੇਲੀਆ ਵਿੱਚ, ਜਿਨਸੀ ਹਮਲਾ ਕਾਨੂੰਨ ਦੇ ਵਿਰੁੱਧ ਹੈ। ਤੁਸੀਂ ਪੁਲਿਸ ਨੂੰ ਇਸਦੀ ਰਿਪੋਰਟ ਕਰ ਸਕਦੇ ਹੋ। ਕਾਨੂੰਨ ਤੁਹਾਡੀ ਸੁਰੱਖਿਆ ਕਰਦਾ ਹੈ ਅਤੇ ਇਹ ਯਕੀਨੀ ਬਣਾਉਂਦਾ ਹੈ ਕਿ ਤੁਹਾਡੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਲਿਆ ਜਾਂਦਾ ਹੈ।

ਜਿਨਸੀ ਹਮਲਾ ਇੱਕ ਗੰਭੀਰ ਸਮੱਸਿਆ ਹੈ ਕਿਉਂਕਿ ਇਹ ਸਰੀਰਕ ਅਤੇ ਭਾਵਨਾਤਮਕ ਨੁਕਸਾਨ ਦਾ ਕਾਰਨ ਬਣਦੀ ਹੈ। ਇਹ ਸਮਝਣਾ ਕਿ ਜਿਨਸੀ ਹਮਲਾ ਕੀ ਹੈ ਅਤੇ ਮੱਦਦ ਕਿਵੇਂ ਪ੍ਰਾਪਤ ਕਰਨੀ ਹੈ, ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਲਈ ਮਹੱਤਵਪੂਰਨ ਹੈ। ਆਪਣੇ ਅਧਿਕਾਰਾਂ ਨੂੰ ਜਾਣ ਕੇ ਅਤੇ ਸਹਾਇਤਾ ਦੀ ਮੰਗ ਕਰਕੇ, ਤੁਸੀਂ ਆਪਣੀ ਸੁਰੱਖਿਆ ਅਤੇ ਭਲਾਈ ਨੂੰ ਯਕੀਨੀ ਬਣਾ ਸਕਦੇ ਹੋ।

ਇਹ ਹਮੇਸ਼ਾ ਯਾਦ ਰੱਖਣਾ ਮਹੱਤਵਪੂਰਨ ਹੈ ਕਿ:

  • ਤੁਹਾਡੇ ਕੋਲ ਸੁਰੱਖਿਅਤ ਅਤੇ ਸਤਿਕਾਰਤ ਮਹਿਸੂਸ ਕਰਨ ਦਾ ਅਧਿਕਾਰ ਹੈ।
  • ਜਿਨਸੀ ਹਮਲਾ ਕਦੇ ਵੀ ਤੁਹਾਡੀ ਗ਼ਲਤੀ ਨਹੀਂ ਹੁੰਦਾ ਹੈ।
  • ਮੱਦਦ ਉਪਲਬਧ ਹੈ, ਅਤੇ ਤੁਸੀਂ ਇਕੱਲੇ ਨਹੀਂ ਹੋ।

ਜਿਨਸੀ ਹਮਲੇ ਦੇ ਰੂਪ

ਜਿਨਸੀ ਹਮਲਾ ਕਈ ਤਰੀਕਿਆਂ ਨਾਲ ਹੋ ਸਕਦਾ ਹੈ। ਇੱਥੇ ਇਸਦੀਆਂ ਕੁੱਝ ਉਦਾਹਰਨਾਂ ਹਨ:

  • ਅਣਚਾਹਿਆ ਛੂਹਣਾ: ਕਿਸੇ ਵੀ ਪ੍ਰਕਾਰ ਦਾ ਛੂਹਣਾ ਜੋ ਤੁਹਾਨੂੰ ਅਸਹਿਜ ਜਾਂ ਡਰਾਉਣਾ ਮਹਿਸੂਸ ਕਰਵਾਉਂਦਾ ਹੈ।
  • ਜ਼ਬਰਦਸਤੀ ਚੁੰਮਣਾ: ਤੁਹਾਡੀ ਆਗਿਆ ਤੋਂ ਬਿਨਾਂ ਤੁਹਾਨੂੰ ਚੁੰਮਣਾ।
  • ਬਲਾਤਕਾਰ: ਸਹਿਮਤੀ ਤੋਂ ਬਿਨਾਂ ਜ਼ਬਰਦਸਤੀ ਸੰਭੋਗ ਕਰਨਾ।
  • ਬਲਾਤਕਾਰ ਦੀ ਕੋਸ਼ਿਸ਼: ਸਹਿਮਤੀ ਤੋਂ ਬਿਨਾਂ ਜ਼ਬਰਦਸਤੀ ਸੰਭੋਗ ਕਰਨ ਦੀ ਕੋਸ਼ਿਸ਼।
  • ਜ਼ਬਰਦਸਤੀ ਕਰਨਾ: ਤੁਹਾਨੂੰ ਕਾਮੁਕ ਗਤੀਵਿਧੀਆਂ ਵਿੱਚ ਸ਼ਾਮਿਲ ਹੋਣ ਲਈ ਦਬਾਅ ਪਾਇਆ ਜਾਂਦਾ ਮਹਿਸੂਸ ਕਰਵਾਉਣਾ ਜਾਂ ਮਜ਼ਬੂਰ ਕਰਨਾ।

ਜਿਨਸੀ ਹਮਲਾ ਕਿੱਥੇ-ਕਿੱਥੇ ਹੋ ਸਕਦਾ ਹੈ?

ਜਿਨਸੀ ਹਮਲਾ ਕਿਤੇ ਵੀ ਹੋ ਸਕਦੀ ਹੈ। ਇੱਥੇ ਇਸਦੇ ਹੋਣ ਦੀਆਂ ਕੁੱਝ ਆਮ ਥਾਂਵਾਂ ਹਨ:

  • ਘਰ ਵਿੱਚ: ਪਰਿਵਾਰਕ ਮੈਂਬਰਾਂ, ਜੀਵਨਸਾਥੀਆਂ ਜਾਂ ਮਹਿਮਾਨਾਂ ਦੁਆਰਾ।
  • ਕਾਰਜ ਸਥਾਨ: ਬੌਸ, ਸਹਿ-ਕਰਮਚਾਰੀ, ਜਾਂ ਗਾਹਕ ਦੁਆਰਾ।
  • ਸਕੂਲ ਜਾਂ ਯੂਨੀਵਰਸਿਟੀ: ਅਧਿਆਪਕਾਂ, ਪ੍ਰੋਫੈਸਰਾਂ, ਜਾਂ ਹੋਰ ਵਿਦਿਆਰਥੀਆਂ ਦੁਆਰਾ।
  • ਜਨਤਕ ਸਥਾਨ: ਸੜਕ 'ਤੇ, ਦੁਕਾਨਾਂ ਵਿੱਚ, ਜਾਂ ਜਨਤਕ ਆਵਾਜਾਈ 'ਤੇ।
  • ਸਮਾਜਿਕ ਸਮਾਗਮ: ਪਾਰਟੀਆਂ, ਇਕੱਠ, ਜਾਂ ਸਮਾਜਿਕ ਤੋਰੇ-ਫੇਰੇ ਵਿੱਚ।

ਜਿਨਸੀ ਹਮਲੇ ਨੂੰ ਪਛਾਣਨਾ

ਜਿਨਸੀ ਹਮਲੇ ਨੂੰ ਪਛਾਣਨਾ ਔਖਾ ਹੋ ਸਕਦਾ ਹੈ, ਪਰ ਇਸਦੇ ਕੁੱਝ ਲੱਛਣਾਂ ਵਿੱਚ ਇਹ ਸ਼ਾਮਿਲ ਹਨ:

  • ਕਾਮੁਕ ਟਾਕਰੇ ਤੋਂ ਬਾਅਦ ਡਰਿਆ ਹੋਇਆ, ਉਲਝਣ ਵਿੱਚ, ਜਾਂ ਅਸਹਿਜ ਮਹਿਸੂਸ ਕਰਨਾ।
  • ਸਰੀਰਕ ਸੱਟਾਂ ਜਾਂ ਨਿਸ਼ਾਨ ਹੋਣਾ।
  • ਕਾਮੁਕ ਗਤੀਵਿਧੀਆਂ ਲਈ ਦਬਾਅ ਪਾਇਆ ਜਾਂਦਾ ਮਹਿਸੂਸ ਕਰਨਾ ਜਾਂ ਮਜ਼ਬੂਰ ਕੀਤਾ ਜਾਣਾ।
  • ਇਸ ਹਮਲੇ ਬਾਰੇ ਵਾਰ-ਵਾਰ ਯਾਦ ਆਉਣਾ ਜਾਂ ਡਰਾਉਣੇ ਸੁਪਨੇ ਆਉਣਾ।
  • ਬਿਲਕੁਲ ਵੀ ਕੁੱਝ ਯਾਦ ਨਾ ਹੋਣਾ ਜਾਂ ਕੁੱਝ ਕੁ ਭਾਗਾਂ ਯਾਦ ਨਾ ਹੋਣਾ।

ਆਪਣੇ ਆਪ ਨੂੰ ਸੁਰੱਖਿਅਤ ਰੱਖਣਾ

ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਜਿਨਸੀ ਹਮਲੇ ਦਾ ਅਨੁਭਵ ਕਰ ਰਿਹਾ ਹੈ, ਤਾਂ ਤੁਹਾਨੂੰ ਸੁਰੱਖਿਅਤ ਰਹਿਣ ਵਿੱਚ ਮੱਦਦ ਲਈ ਇੱਥੇ ਕੁੱਝ ਸੁਝਾਅ ਦਿੱਤੇ ਗਏ ਹਨ:

  • ਆਪਣੇ ਮਨ ਦੀ ਆਵਾਜ਼ 'ਤੇ ਭਰੋਸਾ ਕਰੋ: ਜੇਕਰ ਕੁੱਝ ਗ਼ਲਤ ਮਹਿਸੂਸ ਹੋ ਰਿਹਾ ਹੈ, ਤਾਂ ਇਹ ਸੰਭਵ ਹੈ ਕਿ ਇਹ ਗ਼ਲਤ ਹੀ ਹੋਵੇ।
  • ਆਵਾਜ਼ ਉਠਾਓ: ਜੇਕਰ ਤੁਸੀਂ ਅਜਿਹਾ ਕਰਨ ਵਿੱਚ ਸੁਰੱਖਿਅਤ ਮਹਿਸੂਸ ਕਰਦੇ ਹੋ, ਤਾਂ ਉਸ ਵਿਅਕਤੀ ਨੂੰ ਅਜਿਹਾ ਕਰਨਾ ਬੰਦ ਕਰਨ ਲਈ ਕਹੋ ਜਾਂ ਮੱਦਦ ਮੰਗੋ।
  • ਕਿਸੇ ਸੁਰੱਖਿਅਤ ਸਥਾਨ 'ਤੇ ਚਲੇ ਜਾਓ: ਉਸ ਸਥਿਤੀ ਨੂੰ ਛੱਡ ਦਿਓ ਅਤੇ ਕਿਤੇ ਸੁਰੱਖਿਅਤ 'ਤੇ ਚਲੇ ਜਾਓ।
  • ਕਿਸੇ ਭਰੋਸੇਮੰਦ ਵਿਅਕਤੀ ਨਾਲ ਗੱਲ ਕਰੋ: ਜੋ ਕੁੱਝ ਹੋ ਰਿਹਾ ਹੈ ਉਸਨੂੰ ਕਿਸੇ ਭਰੋਸੇਮੰਦ ਦੋਸਤ, ਪਰਿਵਾਰਕ ਮੈਂਬਰ, ਜਾਂ ਸਹਿਕਰਮੀ ਨਾਲ ਸਾਂਝਾ ਕਰੋ।
  • ਮੈਡੀਕਲ ਸਹਾਇਤਾ ਲਓ: ਸਰੀਰਕ ਸੱਟਾਂ ਦੀ ਜਾਂਚ ਕਰਨ ਅਤੇ ਸਬੂਤ ਇਕੱਠੇ ਕਰਨ ਲਈ ਮੈਡੀਕਲ ਸਹਾਇਤਾ ਪ੍ਰਾਪਤ ਕਰੋ।

ਸਹਾਇਤਾ ਪ੍ਰਾਪਤ ਕਰਨਾ

ਜੇਕਰ ਤੁਸੀਂ ਜਿਨਸੀ ਹਮਲੇ ਦਾ ਅਨੁਭਵ ਕੀਤਾ ਹੈ, ਤਾਂ ਮੱਦਦ ਮੰਗਣਾ ਮਹੱਤਵਪੂਰਨ ਹੈ। ਤੁਹਾਡੀ ਸਹਾਇਤਾ ਲਈ ਸਰੋਤ ਅਤੇ ਸੇਵਾਵਾਂ ਉਪਲਬਧ ਹਨ।

1800RESPECT: ਗੁਪਤ ਸਹਾਇਤਾ ਅਤੇ ਸਲਾਹ ਲੈਣ ਲਈ 1800 737 732 'ਤੇ ਫ਼ੋਨ ਕਰੋ।

ਤੁਸੀਂ Australian Federal Police ਨਾਲ 131 237 'ਤੇ ਸੰਪਰਕ ਕਰ ਸਕਦੇ ਹੋ ਜਾਂ AFP ਦੀ ਵੈੱਬਸਾਈਟ 'ਤੇ ਜਾ ਸਕਦੇ ਹੋ।

ਲੀਗਲ ਏਡ ਸਰਵਿਸਜ਼: ਮੁਫ਼ਤ ਕਾਨੂੰਨੀ ਸਲਾਹ ਅਤੇ ਸਹਾਇਤਾ ਦੀ ਪੇਸ਼ਕਸ਼ ਕਰਦੀਆਂ ਹਨ। ਉਹ ਤੁਹਾਨੂੰ ਤੁਹਾਡੇ ਅਧਿਕਾਰਾਂ ਬਾਰੇ ਦੱਸ ਸਕਦੇ ਹਨ ਅਤੇ ਕਾਨੂੰਨੀ ਮਸਲਿਆਂ ਵਿੱਚ ਤੁਹਾਡੀ ਮੱਦਦ ਕਰ ਸਕਦੇ ਹਨ। ਤੁਸੀਂ ਇੱਥੇ ਆਪਣੇ ਰਾਜ ਜਾਂ ਟੈਰੀਟਰੀ ਵਿਚਲੀ ਲੀਗਲ ਏਡ ਸੇਵਾ ਲਈ ਸੰਪਰਕ ਕਰ ਸਕਦੇ ਹੋ।