ਪ੍ਰਜਨਨ ਨਿਯੰਤਰਣ ਨੂੰ ਪਛਾਣਨਾ
ਪ੍ਰਜਨਨ ਨਿਯੰਤਰਣ ਨੂੰ ਪਛਾਣਨਾ ਔਖਾ ਹੋ ਸਕਦਾ ਹੈ, ਖ਼ਾਸਕਰ ਜੇਕਰ ਉਸ ਵਿਅਕਤੀ ਨੂੰ ਆਪਣੀ ਸਥਿਤੀ ਨੂੰ ਦੱਸਣ ਜਾਂ ਸਮਝਣ ਵਿੱਚ ਮੁਸ਼ਕਲ ਆਉਂਦੀ ਹੈ। ਇੱਥੇ ਇਸਦੇ ਕੁੱਝ ਸੰਕੇਤ ਦਿੱਤੇ ਗਏ ਹਨ:
- ਬੱਚੇ ਪੈਦਾ ਕਰਨ ਸੰਬੰਧੀ ਕੋਈ ਖ਼ਾਸ ਚੋਣਾਂ ਕਰਨ ਲਈ ਦਬਾਅ ਮਹਿਸੂਸ ਕਰਨਾ ਜਾਂ ਮਜ਼ਬੂਰ ਹੋਣਾ।
- ਤੁਹਾਡੇ ਗਰਭ-ਨਿਰੋਧ ਤਰੀਕਿਆਂ ਨੂੰ ਬੇਕਾਰ ਕਰਨਾ ਜਾਂ ਉਨ੍ਹਾਂ ਨਾਲ ਛੇੜਛਾੜ ਕਰਨਾ।
- ਇਹ ਮਹਿਸੂਸ ਕਰਨਾ ਕਿ ਤੁਹਾਡਾ ਆਪਣੀ ਪ੍ਰਜਨਨ ਸਿਹਤ 'ਤੇ ਤੁਹਾਡਾ ਕੋਈ ਕੰਟਰੋਲ ਨਹੀਂ ਹੈ।
- ਗਰਭ-ਅਵਸਥਾ ਜਾਂ ਗਰਭ-ਨਿਰੋਧ ਨਾਲ ਸੰਬੰਧਿਤ ਧਮਕੀਆਂ ਮਿਲਣਾ ਜਾਂ ਹੇਰਾਫੇਰੀ ਕੀਤੇ ਜਾਣ ਦਾ ਸਾਹਮਣਾ ਕਰਨਾ।
ਅਪੰਗਤਾ ਵਾਲੇ ਲੋਕਾਂ ਲਈ ਚੁਣੌਤੀਆਂ
ਜਦੋਂ ਪ੍ਰਜਨਨ ਨਿਯੰਤਰਣ ਦੀ ਗੱਲ ਆਉਂਦੀ ਹੈ ਤਾਂ ਅਪੰਗਤਾ ਵਾਲੇ ਲੋਕਾਂ ਨੂੰ ਵਾਧੂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ:
- ਗੱਲਬਾਤ ਵਿੱਚ ਰੁਕਾਵਟਾਂ: ਉਹਨਾਂ ਨੂੰ ਆਪਣੀਆਂ ਲੋੜਾਂ ਸਮਝਾਉਣ ਜਾਂ ਹਿਦਾਇਤਾਂ ਨੂੰ ਸਮਝਣ ਵਿੱਚ ਮੁਸ਼ਕਲ ਹੋਣਾ।
- ਸੇਵਾਵਾਂ ਤੱਕ ਪਹੁੰਚ: ਸਰੀਰਕ ਜਾਂ ਪ੍ਰਣਾਲੀਗਤ ਰੁਕਾਵਟਾਂ ਦੇ ਕਾਰਨ ਸਹਾਇਤਾ ਸੇਵਾਵਾਂ ਨੂੰ ਲੱਭਣ ਜਾਂ ਪਹੁੰਚ ਕਰਨ ਵਿੱਚ ਮੁਸ਼ਕਲ ਹੋਣਾ।
- ਦੇਖਭਾਲ ਕਰਨ ਵਾਲਿਆਂ 'ਤੇ ਨਿਰਭਰਤਾ: ਉਹਨਾਂ ਦੇਖਭਾਲ ਕਰਨ ਵਾਲਿਆਂ 'ਤੇ ਨਿਰਭਰ ਹੋਣਾ ਜੋ ਆਪਣੀ ਸ਼ਕਤੀ ਦੀ ਦੁਰਵਰਤੋਂ ਕਰ ਸਕਦੇ ਹਨ।
- ਜਾਣਕਾਰੀ ਦੀ ਘਾਟ: ਪ੍ਰਜਨਨ ਅਧਿਕਾਰਾਂ ਅਤੇ ਸਿਹਤ ਬਾਰੇ ਜਾਣਕਾਰੀ ਤੱਕ ਸੀਮਤ ਪਹੁੰਚ ਹੋਣਾ।
ਆਪਣੇ ਆਪ ਨੂੰ ਸੁਰੱਖਿਅਤ ਰੱਖਣਾ
ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਪ੍ਰਜਨਨ ਨਿਯੰਤਰਣ ਦਾ ਅਨੁਭਵ ਕਰ ਰਿਹਾ ਹੈ, ਤਾਂ ਤੁਹਾਨੂੰ ਸੁਰੱਖਿਅਤ ਰਹਿਣ ਵਿੱਚ ਮੱਦਦ ਲਈ ਇੱਥੇ ਕੁੱਝ ਸੁਝਾਅ ਦਿੱਤੇ ਗਏ ਹਨ:
- ਆਪਣੇ ਅਧਿਕਾਰਾਂ ਬਾਰੇ ਜਾਣੋ: ਆਪਣੇ ਪ੍ਰਜਨਨ ਅਧਿਕਾਰਾਂ ਅਤੇ ਸਿਹਤ ਵਿਕਲਪਾਂ ਨੂੰ ਸਮਝੋ।
- ਭਰੋਸੇਮੰਦ ਹੈਲਥਕੇਅਰ ਪ੍ਰਦਾਤਾਵਾਂ ਦੀ ਵਰਤੋਂ ਕਰੋ: ਉਹ ਸਿਹਤ-ਸੰਭਾਲ ਪ੍ਰਦਾਤਾ ਲੱਭੋ ਜੋ ਤੁਹਾਡੀ ਖੁਦਮੁਖਤਿਆਰੀ ਅਤੇ ਚੋਣਾਂ ਦਾ ਸਨਮਾਨ ਕਰਦੇ ਹਨ।
- ਸਹਾਇਤਾ ਗਰੁੱਪਾਂ ਨਾਲ ਸੰਪਰਕ ਕਰੋ: ਉਨ੍ਹਾਂ ਸਹਾਇਤਾ ਗਰੁੱਪਾਂ ਨਾਲ ਜੁੜੋ ਜੋ ਅਪੰਗਤਾ ਵਾਲੇ ਲੋਕਾਂ ਨੂੰ ਦਰਪੇਸ਼ ਚੁਣੌਤੀਆਂ ਨੂੰ ਸਮਝਦੇ ਹਨ।
- ਹਰ ਚੀਜ਼ ਦਾ ਦਸਤਾਵੇਜ਼ੀਕਰਨ ਕਰੋ: ਤਾਰੀਖ਼ਾਂ, ਸਮੇਂ ਅਤੇ ਵੇਰਵਿਆਂ ਸਮੇਤ, ਜੋ ਕੁੱਝ ਹੋਇਆ ਹੈ ਉਸ ਦਾ ਰਿਕਾਰਡ ਰੱਖੋ।
- ਕਿਸੇ ਭਰੋਸੇਮੰਦ ਵਿਅਕਤੀ ਨਾਲ ਗੱਲ ਕਰੋ: ਜੋ ਕੁੱਝ ਹੋ ਰਿਹਾ ਹੈ ਉਸਨੂੰ ਕਿਸੇ ਭਰੋਸੇਮੰਦ ਦੋਸਤ, ਪਰਿਵਾਰਕ ਮੈਂਬਰ, ਜਾਂ ਸਹਿਕਰਮੀ ਨਾਲ ਸਾਂਝਾ ਕਰੋ।
ਸਹਾਇਤਾ ਪ੍ਰਾਪਤ ਕਰਨਾ
ਜੇਕਰ ਤੁਸੀਂ ਪ੍ਰਜਨਨ ਨਿਯੰਤਰਣ ਦਾ ਅਨੁਭਵ ਕਰ ਰਹੇ ਹੋ, ਤਾਂ ਮੱਦਦ ਮੰਗਣਾ ਮਹੱਤਵਪੂਰਨ ਹੈ। ਤੁਹਾਡੀ ਸਹਾਇਤਾ ਲਈ ਸਰੋਤ ਅਤੇ ਸੇਵਾਵਾਂ ਉਪਲਬਧ ਹਨ।
National Disability Abuse and Neglect Hotline: ਗੁਪਤ ਮੱਦਦ ਅਤੇ ਸਲਾਹ ਲਈ 1800 880 052 'ਤੇ ਫ਼ੋਨ ਕਰੋ।
Australian Federal Police: 131 237 'ਤੇ ਫ਼ੋਨ ਕਰੋ ਜਾਂ ਉਨ੍ਹਾਂ ਦੀ ਵੈੱਬਸਾਈਟ 'ਤੇ ਜਾਓ।
ਲੀਗਲ ਏਡ ਸਰਵਿਸਜ਼: ਮੁਫ਼ਤ ਕਾਨੂੰਨੀ ਸਲਾਹ ਅਤੇ ਸਹਾਇਤਾ ਦੀ ਪੇਸ਼ਕਸ਼ ਕਰਦੀਆਂ ਹਨ। ਉਹ ਤੁਹਾਨੂੰ ਤੁਹਾਡੇ ਅਧਿਕਾਰਾਂ ਬਾਰੇ ਦੱਸ ਸਕਦੇ ਹਨ ਅਤੇ ਕਾਨੂੰਨੀ ਮਸਲਿਆਂ ਵਿੱਚ ਤੁਹਾਡੀ ਮੱਦਦ ਕਰ ਸਕਦੇ ਹਨ। ਤੁਸੀਂ ਇੱਥੇ ਆਪਣੇ ਰਾਜ ਜਾਂ ਟੈਰੀਟਰੀ ਵਿਚਲੀ ਲੀਗਲ ਏਡ ਸੇਵਾ ਲਈ ਸੰਪਰਕ ਕਰ ਸਕਦੇ ਹੋ।
ਵਧੇਰੇ ਜਾਣਕਾਰੀ ਅਤੇ ਸਹਾਇਤਾ ਲਈ, ਸਾਡੇ ਸਹਾਇਤਾ ਸੇਵਾਵਾਂ ਪੰਨੇ 'ਤੇ ਜਾਓ।