ਗ਼ੈਰ-ਸਿਹਤਮੰਦ ਰਿਸ਼ਤੇ

ਇੱਕ ਗ਼ੈਰ-ਸਿਹਤਮੰਦ ਰਿਸ਼ਤਾ ਕੀ ਹੁੰਦਾ ਹੈ?

ਇੱਕ ਗ਼ੈਰ-ਸਿਹਤਮੰਦ ਰਿਸ਼ਤਾ ਉਹ ਹੁੰਦਾ ਹੈ ਜਿੱਥੇ ਲੋਕ ਅਪਮਾਨਿਤ, ਅਸਮਰਥਿਤ, ਜਾਂ ਅਸੁਰੱਖਿਅਤ ਮਹਿਸੂਸ ਕਰਦੇ ਹਨ। ਇਸ ਕਿਸਮ ਦੇ ਰਿਸ਼ਤੇ ਵਿੱਚ ਨਿਯੰਤਰਣ, ਹੇਰਾਫੇਰੀ ਅਤੇ ਸ਼ੋਸ਼ਣ ਸ਼ਾਮਿਲ ਹੋ ਸਕਦਾ ਹੈ, ਜੋ ਇਸ ਵਿੱਚ ਸ਼ਾਮਿਲ ਲੋਕਾਂ ਲਈ ਨੁਕਸਾਨਦੇਹ ਹੋ ਸਕਦਾ ਹੈ। ਗ਼ੈਰ-ਸਿਹਤਮੰਦ ਰਿਸ਼ਤੇ ਜੀਵਨਸਾਥੀਆਂ, ਦੋਸਤਾਂ, ਪਰਿਵਾਰਕ ਮੈਂਬਰਾਂ ਅਤੇ ਸਹਿਕਰਮੀਆਂ ਵਿਚਕਾਰ ਹੋ ਸਕਦੇ ਹਨ।

ਗ਼ੈਰ-ਸਿਹਤਮੰਦ ਰਿਸ਼ਤੇ ਇੱਕ ਗੰਭੀਰ ਸਮੱਸਿਆ ਹਨ ਕਿਉਂਕਿ ਉਹ ਨੁਕਸਾਨ ਪਹੁੰਚਾਉਂਦੇ ਹਨ ਅਤੇ ਲੋਕਾਂ ਨੂੰ ਅਸੁਰੱਖਿਅਤ ਅਤੇ ਦੁਖੀ ਮਹਿਸੂਸ ਕਰਵਾਉਂਦੇ ਹਨ। ਗ਼ੈਰ-ਸਿਹਤਮੰਦ ਰਿਸ਼ਤੇ ਦੇ ਸੰਕੇਤਾਂ ਨੂੰ ਸਮਝਣਾ ਅਤੇ ਸਹਾਇਤਾ ਦੀ ਮੰਗ ਕਰਨਾ ਤੁਹਾਨੂੰ ਆਪਣੀ ਅਤੇ ਦੂਜਿਆਂ ਦੀ ਸੁਰੱਖਿਆ ਕਰਨ ਵਿੱਚ ਮੱਦਦ ਕਰ ਸਕਦਾ ਹੈ। ਆਪਣੇ ਅਧਿਕਾਰਾਂ ਨੂੰ ਜਾਣ ਕੇ ਅਤੇ ਆਪਸੀ ਸਤਿਕਾਰ ਅਤੇ ਗੱਲਬਾਤ 'ਤੇ ਧਿਆਨ-ਕੇਂਦਰਿਤ ਕਰਕੇ, ਤੁਸੀਂ ਇਹ ਯਕੀਨੀ ਬਣਾ ਸਕਦੇ ਹੋ ਕਿ ਤੁਹਾਡੇ ਰਿਸ਼ਤੇ ਸਿਹਤਮੰਦ ਅਤੇ ਸੰਤੋਸ਼ਜਨਕ ਹਨ।

ਇਹ ਯਾਦ ਰੱਖਣਾ ਹਮੇਸ਼ਾ ਮਹੱਤਵਪੂਰਨ ਹੁੰਦਾ ਹੈ ਕਿ:

  • ਤੁਹਾਡੇ ਕੋਲ ਇੱਕ ਸਿਹਤਮੰਦ, ਸਹਿਯੋਗੀ ਰਿਸ਼ਤੇ ਵਿੱਚ ਹੋਣ ਦਾ ਅਧਿਕਾਰ ਹੈ।
  • ਗ਼ੈਰ-ਸਿਹਤਮੰਦ ਰਿਸ਼ਤੇ ਗੰਭੀਰ ਨੁਕਸਾਨ ਪਹੁੰਚਾ ਸਕਦੇ ਹਨ ਅਤੇ ਉਨ੍ਹਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਹੈ।
  • ਮੱਦਦ ਉਪਲਬਧ ਹੈ, ਅਤੇ ਤੁਸੀਂ ਇਕੱਲੇ ਨਹੀਂ ਹੋ।

ਗ਼ੈਰ-ਸਿਹਤਮੰਦ ਰਿਸ਼ਤੇ ਦੀਆਂ ਮੁੱਖ ਵਿਸ਼ੇਸ਼ਤਾਵਾਂ

ਗ਼ੈਰ-ਸਿਹਤਮੰਦ ਰਿਸ਼ਤਿਆਂ ਵਿੱਚ ਕਈ ਚੇਤਾਵਨੀ ਦੇ ਸੰਕੇਤ ਹੁੰਦੇ ਹਨ। ਇੱਥੇ ਇਸਦੀਆਂ ਕੁੱਝ ਉਦਾਹਰਨਾਂ ਹਨ:

  • ਕੰਟਰੋਲ: ਇੱਕ ਵਿਅਕਤੀ ਦੂਜੇ ਵਿਅਕਤੀ ਦੇ ਕੰਮਾਂ, ਫ਼ੈਸਲਿਆਂ ਜਾਂ ਭਾਵਨਾਵਾਂ ਨੂੰ ਨਿਯੰਤਰਿਤ ਕਰਨ ਦੀ ਕੋਸ਼ਿਸ਼ ਕਰਦਾ ਹੈ।
  • ਨਿਰਾਦਰ: ਇੱਕ ਵਿਅਕਤੀ ਦੂਜੇ ਦੀਆਂ ਭਾਵਨਾਵਾਂ, ਵਿਚਾਰਾਂ ਜਾਂ ਹੱਦਾਂ ਨੂੰ ਨਜ਼ਰਅੰਦਾਜ਼ ਕਰਦਾ ਹੈ।
  • ਭਰੋਸੇ ਦੀ ਘਾਟ: ਇੱਕ ਵਿਅਕਤੀ ਅਸੁਰੱਖਿਅਤ ਜਾਂ ਸ਼ੱਕੀ ਮਹਿਸੂਸ ਕਰਦਾ ਹੈ।
  • ਕਮਜ਼ੋਰ ਗੱਲਬਾਤ: ਇੱਕ ਵਿਅਕਤੀ ਮਹੱਤਵਪੂਰਨ ਮੁੱਦਿਆਂ ਜਾਂ ਭਾਵਨਾਵਾਂ ਬਾਰੇ ਗੱਲ ਕਰਨ ਤੋਂ ਟਲਦਾ ਹੈ।
  • ਸ਼ਕਤੀ ਦਾ ਕਾਣੀ ਵੰਡ: ਇੱਕ ਵਿਅਕਤੀ ਫ਼ੈਸਲਿਆਂ ਅਤੇ ਰਿਸ਼ਤੇ ਉੱਤੇ ਹਾਵੀ ਹੁੰਦਾ ਹੈ।
  • ਇਕੱਲਤਾ: ਇੱਕ ਵਿਅਕਤੀ ਦੂਜੇ ਨੂੰ ਦੋਸਤਾਂ ਅਤੇ ਪਰਿਵਾਰ ਤੋਂ ਅਲੱਗ ਕਰਨ ਦੀ ਕੋਸ਼ਿਸ਼ ਕਰਦਾ ਹੈ।

ਗ਼ੈਰ-ਸਿਹਤਮੰਦ ਰਿਸ਼ਤਿਆਂ ਵਿੱਚ ਸ਼ੋਸ਼ਣ ਦੇ ਰੂਪ

ਗ਼ੈਰ-ਸਿਹਤਮੰਦ ਰਿਸ਼ਤਿਆਂ ਵਿੱਚ ਵੱਖ-ਵੱਖ ਕਿਸਮ ਦੇ ਸ਼ੋਸ਼ਣ ਸ਼ਾਮਿਲ ਹੋ ਸਕਦੇ ਹਨ, ਜਿਵੇਂ ਕਿ:

  • ਭਾਵਨਾਤਮਕ ਸ਼ੋਸ਼ਣ: ਸਵੈ-ਮਾਣ ਨੂੰ ਕਮਜ਼ੋਰ ਕਰਨ ਲਈ ਅਪਮਾਨ, ਧਮਕੀਆਂ, ਜਾਂ ਨਿਰੰਤਰ ਆਲੋਚਨਾ ਕਰਨਾ।
  • ਸਰੀਰਕ ਸ਼ੋਸ਼ਣ: ਮਾਰਨਾ, ਥੱਪੜ ਮਾਰਨਾ, ਜਾਂ ਸਰੀਰਕ ਨੁਕਸਾਨ ਦੇ ਹੋਰ ਰੂਪ।
  • ਜਿਨਸੀ ਸ਼ੋਸ਼ਣ: ਕਿਸੇ ਨੂੰ ਅਣਚਾਹੀ ਜਿਨਸੀ ਗਤੀਵਿਧੀ ਲਈ ਮਜ਼ਬੂਰ ਕਰਨਾ ਜਾਂ ਦਬਾਅ ਪਾਉਣਾ।
  • ਵਿੱਤੀ ਸ਼ੋਸ਼ਣ: ਪੈਸੇ ਅਤੇ ਸਰੋਤਾਂ ਨੂੰ ਕੰਟਰੋਲ ਕਰਨਾ ਜਾਂ ਚੋਰੀ ਕਰਨਾ।
  • ਸਮਾਜਿਕ ਸ਼ੋਸ਼ਣ: ਕਿਸੇ ਨੂੰ ਦੋਸਤਾਂ, ਪਰਿਵਾਰ ਅਤੇ ਸੋਸ਼ਲ ਮੇਲ-ਜੋਲ ਵਾਲੇ ਲੋਕਾਂ ਤੋਂ ਅਲੱਗ ਕਰਨਾ।
  • ਮਨੋਵਿਗਿਆਨਕ ਸ਼ੋਸ਼ਣ: ਕਿਸੇ ਨੂੰ ਆਪਣੀ ਅਸਲੀਅਤ 'ਤੇ ਸ਼ੱਕ ਕਰਨ ਲਗਾਉਣ ਲਈ ਹੇਰਾਫੇਰੀ ਕਰਨਾ ਜਾਂ ਗੈਸਲਾਈਟ ਕਰਨਾ।

ਗ਼ੈਰ-ਸਿਹਤਮੰਦ ਰਿਸ਼ਤਿਆਂ ਨੂੰ ਪਛਾਣਨਾ

ਗ਼ੈਰ-ਸਿਹਤਮੰਦ ਰਿਸ਼ਤਿਆਂ ਨੂੰ ਪਛਾਣਨਾ ਔਖਾ ਹੋ ਸਕਦਾ ਹੈ, ਪਰ ਇਸਦੇ ਕੁੱਝ ਸੰਕੇਤਾਂ ਵਿੱਚ ਇਹ ਸ਼ਾਮਿਲ ਹਨ:

  • ਗ਼ੈਰ-ਸਿਹਤਮੰਦ ਰਿਸ਼ਤਿਆਂ ਨੂੰ ਪਛਾਣਨਾ
  • ਉਸ ਦੂਜੇ ਵਿਅਕਤੀ ਦੇ ਆਸ-ਪਾਸ ਡਰ, ਚਿੰਤਾ ਜਾਂ ਤਣਾਅ ਮਹਿਸੂਸ ਕਰਨਾ।
  • ਲਗਾਤਾਰ ਆਲੋਚਨਾ ਜਾਂ ਨਿੰਦਾ ਕੀਤੇ ਜਾਣ ਦਾ ਸਾਮ੍ਹਣਾ ਕਰਨਾ।
  • ਤੁਹਾਡੇ ਵਿਚਾਰਾਂ ਅਤੇ ਹੱਦਾਂ ਦਾ ਨਿਰਾਦਰ ਕਰਨਾ।
  • ਦੋਸਤਾਂ ਅਤੇ ਪਰਿਵਾਰ ਤੋਂ ਅਲੱਗ ਕੀਤਾ ਗਿਆ ਮਹਿਸੂਸ ਕਰਨਾ।
  • ਫ਼ੈਸਲੇ ਲੈਣ ਜਾਂ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰਨ ਤੋਂ ਡਰਨਾ।

ਗ਼ੈਰ-ਸਿਹਤਮੰਦ ਰਿਸ਼ਤਿਆਂ ਦਾ ਪ੍ਰਭਾਵ

ਗ਼ੈਰ-ਸਿਹਤਮੰਦ ਰਿਸ਼ਤੇ ਤੁਹਾਡੀ ਭਲਾਈ 'ਤੇ ਗੰਭੀਰ ਪ੍ਰਭਾਵ ਪਾ ਸਕਦੇ ਹਨ, ਜਿਸ ਵਿੱਚ ਸ਼ਾਮਿਲ ਹਨ:

  • ਭਾਵਨਾਤਮਕ ਠੇਸ: ਉਦਾਸ, ਚਿੰਤਤ, ਜਾਂ ਬੇਕਾਰ ਮਹਿਸੂਸ ਕਰਨਾ।
  • ਸਰੀਰਕ ਠੇਸ: ਸੱਟਾਂ ਜਾਂ ਪੁਰਾਣੀਆਂ ਸਿਹਤ ਸਮੱਸਿਆਵਾਂ ਤੋਂ ਪੀੜਤ ਹੋਣਾ।
  • ਮਾਨਸਿਕ ਸਿਹਤ ਸਮੱਸਿਆਵਾਂ: PTSD ਜਾਂ ਗੰਭੀਰ ਚਿੰਤਾ ਰੋਗ ਵਰਗੀਆਂ ਸਮੱਸਿਆਵਾਂ ਦਾ ਹੋਣਾ।
  • ਸਮਾਜਿਕ ਇਕੱਲਾਪਣ: ਦੋਸਤਾਂ ਅਤੇ ਪਰਿਵਾਰ ਨਾਲ ਸੰਪਰਕ ਗੁਆਉਣਾ।
  • ਵਿੱਤੀ ਸਮੱਸਿਆਵਾਂ: ਨਿਯੰਤਰਣ ਜਾਂ ਚੋਰੀ ਕਾਰਨ ਵਿੱਤੀ ਅਸਥਿਰਤਾ ਦਾ ਸਾਹਮਣਾ ਕਰਨਾ।

ਸਹਾਇਤਾ ਪ੍ਰਾਪਤ ਕਰਨਾ

ਜੇਕਰ ਤੁਸੀਂ ਗ਼ੈਰ-ਸਿਹਤਮੰਦ ਰਿਸ਼ਤੇ ਵਿੱਚ ਹੋ, ਤਾਂ ਮੱਦਦ ਮੰਗਣਾ ਮਹੱਤਵਪੂਰਨ ਹੈ। ਤੁਹਾਡੀ ਸਹਾਇਤਾ ਲਈ ਸਰੋਤ ਅਤੇ ਸੇਵਾਵਾਂ ਉਪਲਬਧ ਹਨ।

1800RESPECT: ਗੁਪਤ ਸਹਾਇਤਾ ਅਤੇ ਸਲਾਹ ਲੈਣ ਲਈ 1800 737 732 'ਤੇ ਫ਼ੋਨ ਕਰੋ।

ਤੁਸੀਂ Australian Federal Police ਨਾਲ 131 237 'ਤੇ ਸੰਪਰਕ ਕਰ ਸਕਦੇ ਹੋ ਜਾਂ AFP ਦੀ ਵੈੱਬਸਾਈਟ 'ਤੇ ਜਾ ਸਕਦੇ ਹੋ।

ਲੀਗਲ ਏਡ ਸਰਵਿਸਜ਼: ਮੁਫ਼ਤ ਕਾਨੂੰਨੀ ਸਲਾਹ ਅਤੇ ਸਹਾਇਤਾ ਦੀ ਪੇਸ਼ਕਸ਼ ਕਰਦੀਆਂ ਹਨ। ਉਹ ਤੁਹਾਨੂੰ ਤੁਹਾਡੇ ਅਧਿਕਾਰਾਂ ਬਾਰੇ ਦੱਸ ਸਕਦੇ ਹਨ ਅਤੇ ਕਾਨੂੰਨੀ ਮਸਲਿਆਂ ਵਿੱਚ ਤੁਹਾਡੀ ਮੱਦਦ ਕਰ ਸਕਦੇ ਹਨ। ਤੁਸੀਂ ਇੱਥੇ ਆਪਣੇ ਰਾਜ ਜਾਂ ਟੈਰੀਟਰੀ ਵਿਚਲੀ ਲੀਗਲ ਏਡ ਸੇਵਾ ਲਈ ਸੰਪਰਕ ਕਰ ਸਕਦੇ ਹੋ।

ਕਾਊਂਸਲਿੰਗ ਸੇਵਾਵਾਂ: ਪੇਸ਼ੇਵਰ ਕਾਊਂਸਲਰ ਭਾਵਨਾਤਮਕ ਸਹਾਇਤਾ ਅਤੇ ਵਿਹਾਰਕ ਸਲਾਹ ਦੇ ਸਕਦੇ ਹਨ।

ਭਾਈਚਾਰਕ ਸੰਸਥਾਵਾਂ: ਸਥਾਨਕ ਗਰੁੱਪ ਜੋ ਰਿਸ਼ਤਿਆਂ ਵਿੱਚ ਸਮੱਸਿਆਵਾਂ ਵਾਲੇ ਲੋਕਾਂ ਦੀ ਮੱਦਦ ਕਰਦੇ ਹਨ।

Relationship Australia: ਰਿਸ਼ਤਿਆਂ ਵਿੱਚ ਸਮੱਸਿਆਵਾਂ ਲਈ ਸਹਾਇਤਾ ਅਤੇ ਸਲਾਹ ਦੀ ਪੇਸ਼ਕਸ਼ ਕਰਦਾ ਹੈ।

Beyond Blue: ਮਾਨਸਿਕ ਸਿਹਤ ਅਤੇ ਭਲਾਈ ਲਈ ਸਹਾਇਤਾ ਪ੍ਰਦਾਨ ਕਰਦਾ ਹੈ।