ਮਨੋਵਿਗਿਆਨਕ ਸ਼ੋਸ਼ਣ

ਮਨੋਵਿਗਿਆਨਕ ਸ਼ੋਸ਼ਣ ਕੀ ਹੁੰਦਾ ਹੈ?

ਮਨੋਵਿਗਿਆਨਕ ਸ਼ੋਸ਼ਣ ਉਦੋਂ ਹੁੰਦਾ ਹੈ ਜਦੋਂ ਕੋਈ ਵਿਅਕਤੀ ਸ਼ਬਦਾਂ ਅਤੇ ਕਾਰਵਾਈਆਂ ਦੇ ਰਾਹੀਂ ਤੁਹਾਨੂੰ ਭਾਵਨਾਤਮਕ ਤੌਰ 'ਤੇ ਕੰਟਰੋਲ ਕਰਨ, ਡਰਾਉਣ ਜਾਂ ਠੇਸ ਪਹੁੰਚਾਉਣ ਦੀ ਕੋਸ਼ਿਸ਼ ਕਰਦਾ ਹੈ। ਇਸ ਤਰ੍ਹਾਂ ਦਾ ਸ਼ੋਸ਼ਣ ਤੁਹਾਨੂੰ ਬੇਕਾਰ, ਡਰਿਆ ਹੋਇਆ ਜਾਂ ਇਕੱਲਾ ਮਹਿਸੂਸ ਕਰਵਾ ਸਕਦਾ ਹੈ। ਮਨੋਵਿਗਿਆਨਕ ਸ਼ੋਸ਼ਣ ਕਿਸੇ ਵੀ ਰਿਸ਼ਤੇ ਵਿੱਚ ਹੋ ਸਕਦਾ ਹੈ, ਜਿਸ ਵਿੱਚ ਪਰਿਵਾਰ, ਸਾਥੀਆਂ, ਜਾਂ ਦੇਖਭਾਲ ਕਰਨ ਵਾਲੇ ਵੀ ਸ਼ਾਮਿਲ ਹਨ।

ਮਨੋਵਿਗਿਆਨਕ ਸ਼ੋਸ਼ਣ ਇੱਕ ਗੰਭੀਰ ਸਮੱਸਿਆ ਹੈ ਕਿਉਂਕਿ ਇਹ ਭਾਵਨਾਤਮਕ ਠੇਸ ਪਹੁੰਚਾਉਂਦਾ ਹੈ। ਇਹ ਸਮਝਣਾ ਮਹੱਤਵਪੂਰਨ ਹੈ ਕਿ ਮਨੋਵਿਗਿਆਨਕ ਸ਼ੋਸ਼ਣ ਕੀ ਹੁੰਦਾ ਹੈ ਅਤੇ ਮੱਦਦ ਕਿਵੇਂ ਪ੍ਰਾਪਤ ਕਰਨੀ ਹੈ। ਆਪਣੇ ਅਧਿਕਾਰਾਂ ਨੂੰ ਜਾਣ ਕੇ ਅਤੇ ਸਹਾਇਤਾ ਦੀ ਮੰਗ ਕਰਕੇ, ਤੁਸੀਂ ਆਪਣੀ ਸੁਰੱਖਿਆ ਆਪ ਕਰ ਸਕਦੇ ਹੋ ਅਤੇ ਠੀਕ ਹੋਣ ਦੀ ਸ਼ੁਰੂਆਤ ਕਰ ਸਕਦੇ ਹੋ।

ਆਸਟ੍ਰੇਲੀਆ ਵਿੱਚ ਕਿਸੇ ਨਾਲ ਸ਼ੋਸ਼ਣ ਕਰਨਾ ਕਾਨੂੰਨ ਦੇ ਵਿਰੁੱਧ ਹੈ:

  • ਤੁਹਾਨੂੰ ਭਾਵਨਾਤਮਕ ਤੌਰ 'ਤੇ ਠੇਸ ਪਹੁੰਚਾਏ ਜਾਂ ਕਾਬੂ ਕੀਤੇ ਬਗ਼ੈਰ ਜਿਊਣ ਦਾ ਅਧਿਕਾਰ ਹੈ।
  • ਮਨੋਵਿਗਿਆਨਕ ਸ਼ੋਸ਼ਣ ਕਦੇ ਵੀ ਤੁਹਾਡੀ ਗ਼ਲਤੀ ਨਹੀਂ ਹੁੰਦਾ ਹੈ।
  • ਸਹਾਇਤਾ ਉਪਲਬਧ ਹੈ, ਅਤੇ ਤੁਸੀਂ ਇਕੱਲੇ ਨਹੀਂ ਹੋ।

ਮਨੋਵਿਗਿਆਨਕ ਸ਼ੋਸ਼ਣ ਦੇ ਰੂਪ

ਮਨੋਵਿਗਿਆਨਕ ਸ਼ੋਸ਼ਣ ਕਈ ਰੂਪਾਂ ਵਿੱਚ ਹੋ ਸਕਦਾ ਹੈ, ਜਿਵੇਂ ਕਿ:

  • ਧਮਕੀਆਂ: ਇਹ ਕਹਿਣਾ ਕਿ ਉਹ ਤੁਹਾਨੂੰ, ਤੁਹਾਡੇ ਬੱਚਿਆਂ, ਜਾਂ ਤੁਹਾਡੇ ਪਾਲਤੂ ਜਾਨਵਰਾਂ ਨੂੰ ਨੁਕਸਾਨ ਪਹੁੰਚਾਉਣਗੇ।
  • ਬੇਇੱਜ਼ਤੀ: ਤੁਹਾਡਾ ਅਪਮਾਨ ਕਰਨਾ, ਤੁਹਾਨੂੰ ਭੱਦੇ ਨਾਂਵਾਂ ਨਾਲ ਬੁਲਾਉਣਾ, ਜਾਂ ਤੁਹਾਨੂੰ ਆਪਣੇ ਬਾਰੇ ਬੁਰਾ ਮਹਿਸੂਸ ਕਰਵਾਉਣਾ।
  • ਅਲੱਗ ਕਰਨਾ: ਤੁਹਾਨੂੰ ਦੋਸਤਾਂ, ਪਰਿਵਾਰ ਅਤੇ ਹੋਰ ਸਹਾਇਤਾ ਤੋਂ ਦੂਰ ਰੱਖਣਾ।
  • ਕੰਟਰੋਲ: ਤੁਹਾਨੂੰ ਦੱਸਣਾ ਕਿ ਤੁਸੀਂ ਕੀ ਕਰਨਾ ਹੈ, ਕੀ ਪਹਿਨਣਾ ਹੈ, ਜਾਂ ਤੁਸੀਂ ਕਿੱਥੇ ਜਾ ਸਕਦੇ ਹੋ।
  • ਗੈਸਲਾਈਟਿੰਗ: ਸੱਚਾਈ ਤੋਂ ਇਨਕਾਰ ਕਰਕੇ ਜਾਂ ਉਨ੍ਹਾਂ ਚੀਜ਼ਾਂ ਲਈ ਤੁਹਾਨੂੰ ਦੋਸ਼ੀ ਠਹਿਰਾ ਕੇ ਜੋ ਤੁਹਾਡੀ ਗ਼ਲਤੀ ਨਹੀਂ ਹਨ, ਤੁਹਾਡੇ ਆਪਣੇ ਵਿਚਾਰਾਂ ਅਤੇ ਭਾਵਨਾਵਾਂ 'ਤੇ ਸ਼ੱਕ ਕਰਨ ਲਗਾਉਣਾ।

ਕੋਈ ਵੀ ਮਨੋਵਿਗਿਆਨਕ ਸ਼ੋਸ਼ਣ ਦਾ ਸ਼ਿਕਾਰ ਹੋ ਸਕਦਾ ਹੈ, ਭਾਵੇਂ ਉਸ ਦੀ ਉਮਰ, ਲਿੰਗ ਜਾਂ ਪਿਛੋਕੜ ਕੁੱਝ ਵੀ ਹੋਵੇ। ਪ੍ਰਵਾਸੀ ਅਤੇ ਸ਼ਰਨਾਰਥੀ ਔਰਤਾਂ ਨੂੰ ਮੱਦਦ ਲੈਣ ਲਈ ਵਾਧੂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਵੇਂ ਕਿ ਭਾਸ਼ਾ ਦੀਆਂ ਰੁਕਾਵਟਾਂ ਅਤੇ ਸਹਾਇਤਾ ਨੈੱਟਵਰਕ ਦੀ ਘਾਟ ਹੋਣਾ।

ਮਨੋਵਿਗਿਆਨਕ ਸ਼ੋਸ਼ਣ ਨੂੰ ਪਛਾਣਨਾ

ਮਨੋਵਿਗਿਆਨਕ ਸ਼ੋਸ਼ਣ ਦੀ ਪਛਾਣ ਕਰਨਾ ਅਤੇ ਇਸਨੂੰ ਹੱਲ ਕਰਨਾ ਔਖਾ ਹੋ ਸਕਦਾ ਹੈ, ਪਰ ਕੁੱਝ ਨਿਸ਼ਾਨੀਆਂ ਵਿੱਚ ਸ਼ਾਮਿਲ ਹਨ:

  • ਬੇਕਾਰ ਮਹਿਸੂਸ ਕਰਨਾ: ਹਰ ਵੇਲੇ ਆਪਣੇ ਬਾਰੇ ਬੁਰਾ ਮਹਿਸੂਸ ਕਰਨਾ ਜਾਂ ਜਾਂ ਆਪਣੇ ਆਪ ਦੀ ਕੀਮਤ 'ਤੇ ਸਵਾਲ ਉਠਾਉਣਾ।
  • ਡਰ: ਆਪਣੇ ਸਾਥੀ ਜਾਂ ਪਰਿਵਾਰਕ ਮੈਂਬਰ ਤੋਂ ਅਤੇ ਉਹ ਕੀ ਕਰ ਸਕਦੇ ਹਨ, ਇਸ ਗੱਲ ਤੋਂ ਡਰਨਾ।
  • ਅੱਲਗ ਕਰਨਾ: ਦੋਸਤਾਂ, ਪਰਿਵਾਰ ਅਤੇ ਹੋਰ ਲੋਕਾਂ ਤੋਂ ਦੂਰ ਕਰ ਦੇਣਾ ਜੋ ਤੁਹਾਡੀ ਪਰਵਾਹ ਕਰਦੇ ਹਨ।
  • ਉਲਝਣ: ਸ਼ੋਸ਼ਣਕਰਤਾ ਦੇ ਕਹਿਣ ਕਾਰਨ ਆਪਣੇ ਹੀ ਵਿਚਾਰਾਂ ਅਤੇ ਭਾਵਨਾਵਾਂ 'ਤੇ ਸ਼ੱਕ ਕਰਨਾ।
  • ਨਿਰਭਰਤਾ: ਇਹ ਮਹਿਸੂਸ ਕਰਨਾ ਕਿ ਤੁਸੀਂ ਸ਼ੋਸ਼ਣਕਰਤਾ ਦੀ ਮੰਨਜ਼ੂਰੀ ਤੋਂ ਬਗ਼ੈਰ ਕੁੱਝ ਫ਼ੈਸਲੇ ਨਹੀਂ ਲੈ ਸਕਦੇ ਜਾਂ ਕੰਮ ਨਹੀਂ ਕਰ ਸਕਦੇ ਹੋ।

ਮਨੋਵਿਗਿਆਨਕ ਸ਼ੋਸ਼ਣ ਦੇ ਪ੍ਰਭਾਵ

ਮਨੋਵਿਗਿਆਨਕ ਸ਼ੋਸ਼ਣ ਦੋਵਾਂ ਤਤਕਾਲ ਅਤੇ ਲੰਬੇ ਸਮੇਂ ਲਈ ਨੁਕਸਾਨ ਦਾ ਕਾਰਨ ਬਣ ਸਕਦਾ ਹੈ:

  • ਭਾਵਨਾਤਮਕ ਦਰਦ: ਡਰ, ਚਿੰਤਾ, ਜਾਂ ਉਦਾਸੀ ਦੀਆਂ ਭਾਵਨਾਵਾਂ।
  • ਮਾਨਸਿਕ ਸਿਹਤ ਸਮੱਸਿਆਵਾਂ: ਲੰਬੇ ਸਮੇਂ ਦੀਆਂ ਸਮੱਸਿਆਵਾਂ ਜਿਵੇਂ ਕਿ ਪੋਸਟ-ਟਰੌਮੈਟਿਕ ਸਟ੍ਰੈਸ ਡਿਸਆਰਡਰ (PTSD)।
  • ਆਤਮ-ਵਿਸ਼ਵਾਸ ਦੀ ਕਮੀ: ਆਪਣੇ ਖੁਦ ਦੇ ਫ਼ੈਸਲਿਆਂ ਅਤੇ ਭਾਵਨਾਵਾਂ 'ਤੇ ਭਰੋਸਾ ਕਰਨ ਵਿੱਚ ਮੁਸ਼ਕਿਲ ਹੋਣਾ।
  • ਸਮਾਜਿਕ ਇਕੱਲਤਾ: ਦੋਸਤਾਂ ਅਤੇ ਪਰਿਵਾਰ ਨਾਲ ਸੰਪਰਕ ਗੁਆਉਣਾ।

ਸਹਾਇਤਾ ਪ੍ਰਾਪਤ ਕਰਨਾ

ਜੇਕਰ ਤੁਸੀਂ ਮਨੋਵਿਗਿਆਨਕ ਸ਼ੋਸ਼ਣ ਦਾ ਅਨੁਭਵ ਕਰ ਰਹੇ ਹੋ, ਤਾਂ ਮੱਦਦ ਲੈਣੀ ਮਹੱਤਵਪੂਰਨ ਹੈ। ਤੁਹਾਡੀ ਸਹਾਇਤਾ ਲਈ ਸਰੋਤ ਅਤੇ ਸੇਵਾਵਾਂ ਉਪਲਬਧ ਹਨ।

1800RESPECT: ਗੁਪਤ ਸਹਾਇਤਾ ਅਤੇ ਸਲਾਹ ਲੈਣ ਲਈ 1800 737 732 'ਤੇ ਫ਼ੋਨ ਕਰੋ।

Australian Federal Police: 131 237 'ਤੇ ਫ਼ੋਨ ਕਰੋ ਜਾਂ ਉਨ੍ਹਾਂ ਦੀ ਵੈੱਬਸਾਈਟ 'ਤੇ ਜਾਓ।

ਲੀਗਲ ਏਡ ਸਰਵਿਸਜ਼: ਮੁਫ਼ਤ ਕਾਨੂੰਨੀ ਸਲਾਹ ਅਤੇ ਸਹਾਇਤਾ ਦੀ ਪੇਸ਼ਕਸ਼ ਕਰਦੀਆਂ ਹਨ। ਉਹ ਤੁਹਾਨੂੰ ਤੁਹਾਡੇ ਅਧਿਕਾਰਾਂ ਬਾਰੇ ਦੱਸ ਸਕਦੇ ਹਨ ਅਤੇ ਕਾਨੂੰਨੀ ਮਸਲਿਆਂ ਵਿੱਚ ਤੁਹਾਡੀ ਮੱਦਦ ਕਰ ਸਕਦੇ ਹਨ। ਤੁਸੀਂ ਇੱਥੇ ਆਪਣੇ ਰਾਜ ਜਾਂ ਟੈਰੀਟਰੀ ਵਿਚਲੀ ਲੀਗਲ ਏਡ ਸੇਵਾ ਲਈ ਸੰਪਰਕ ਕਰ ਸਕਦੇ ਹੋ।

ਵਧੇਰੇ ਜਾਣਕਾਰੀ ਅਤੇ ਸਹਾਇਤਾ ਲਈ, ਸਾਡੇ ਸਹਾਇਤਾ ਸੇਵਾਵਾਂ ਪੰਨੇ 'ਤੇ ਜਾਓ।