ਸਰੀਰਕ ਸ਼ੋਸ਼ਣ

ਸਰੀਰਕ ਸ਼ੋਸ਼ਣ ਕੀ ਹੁੰਦਾ ਹੈ?

ਸਰੀਰਕ ਸ਼ੋਸ਼ਣ ਉਦੋਂ ਹੁੰਦਾ ਹੈ ਜਦੋਂ ਕੋਈ ਤੁਹਾਨੂੰ ਨੁਕਸਾਨ ਪਹੁੰਚਾਉਣ ਲਈ ਤਾਕਤ ਦੀ ਵਰਤੋਂ ਕਰਦਾ ਹੈ। ਇਸ ਵਿੱਚ ਮਾਰਨਾ-ਕੁੱਟਣਾ, ਥੱਪੜ ਮਾਰਨਾ, ਲੱਤਾਂ ਮਾਰਨਾ, ਜਾਂ ਕੋਈ ਵੀ ਅਜਿਹੀ ਕਾਰਵਾਈ ਸ਼ਾਮਿਲ ਹੋ ਸਕਦੀ ਹੈ ਜੋ ਸਰੀਰਕ ਦਰਦ ਜਾਂ ਸੱਟ ਦਾ ਕਾਰਨ ਬਣਦੀ ਹੈ। ਸਰੀਰਕ ਸ਼ੋਸ਼ਣ ਕਿਸੇ ਵੀ ਰਿਸ਼ਤੇ ਵਿੱਚ ਹੋ ਸਕਦਾ ਹੈ, ਜਿਸ ਵਿੱਚ ਪਰਿਵਾਰ, ਜੀਵਨਸਾਥੀ, ਜਾਂ ਦੇਖਭਾਲ ਕਰਨ ਵਾਲੇ ਸ਼ਾਮਿਲ ਹਨ।

ਸਰੀਰਕ ਸ਼ੋਸ਼ਣ ਇੱਕ ਗੰਭੀਰ ਸਮੱਸਿਆ ਹੈ ਕਿਉਂਕਿ ਇਹ ਨੁਕਸਾਨ ਪਹੁੰਚਾਉਂਦਾ ਹੈ। ਇਹ ਸਮਝਣਾ ਮਹੱਤਵਪੂਰਨ ਹੈ ਕਿ ਸਰੀਰਕ ਸ਼ੋਸ਼ਣ ਕੀ ਹੁੰਦਾ ਹੈ ਅਤੇ ਮੱਦਦ ਕਿਵੇਂ ਪ੍ਰਾਪਤ ਕੀਤੀ ਜਾਵੇ। ਆਪਣੇ ਅਧਿਕਾਰਾਂ ਨੂੰ ਜਾਣ ਕੇ ਅਤੇ ਸਹਾਇਤਾ ਦੀ ਮੰਗ ਕਰਕੇ, ਤੁਸੀਂ ਆਪਣੀ ਸੁਰੱਖਿਆ ਆਪ ਕਰ ਸਕਦੇ ਹੋ ਅਤੇ ਠੀਕ ਹੋਣ ਦੀ ਸ਼ੁਰੂਆਤ ਕਰ ਸਕਦੇ ਹੋ।

ਆਸਟ੍ਰੇਲੀਆ ਵਿੱਚ, ਸਰੀਰਕ ਸ਼ੋਸ਼ਣ ਕਾਨੂੰਨ ਦੇ ਵਿਰੁੱਧ ਹੈ:

  • ਤੁਹਾਨੂੰ ਸੱਟ ਮਾਰੇ ਜਾਂ ਧਮਕੀ ਦਿੱਤੇ ਬਿਨਾਂ ਜਿਊਣ ਦਾ ਅਧਿਕਾਰ ਹੈ।
  • ਸਰੀਰਕ ਸ਼ੋਸ਼ਣ ਕਦੇ ਵੀ ਤੁਹਾਡੀ ਗ਼ਲਤੀ ਨਹੀਂ ਹੁੰਦਾ ਹੈ।
  • ਸਹਾਇਤਾ ਉਪਲਬਧ ਹੈ, ਅਤੇ ਤੁਸੀਂ ਇਕੱਲੇ ਨਹੀਂ ਹੋ।

ਸਰੀਰਕ ਸ਼ੋਸ਼ਣ ਕਈ ਰੂਪਾਂ ਵਿੱਚ ਹੋ ਸਕਦਾ ਹੈ, ਜਿਵੇਂ ਕਿ:

  • ਮਾਰਨਾ: ਤੁਹਾਨੂੰ ਮਾਰਨ ਲਈ ਹੱਥਾਂ, ਮੁੱਠੀਆਂ ਜਾਂ ਚੀਜ਼ਾਂ ਦੀ ਵਰਤੋਂ ਕਰਨਾ।
  • ਥੱਪੜ ਮਾਰਨਾ: ਖੁੱਲ੍ਹੇ ਹੱਥ ਨਾਲ ਤੁਹਾਡੇ ਮੂੰਹ ਜਾਂ ਸਰੀਰ 'ਤੇ ਮਾਰਨਾ।
  • ਲੱਤ ਮਾਰਨਾ: ਤੁਹਾਨੂੰ ਮਾਰਨ ਲਈ ਪੈਰਾਂ ਦੀ ਵਰਤੋਂ ਕਰਨਾ।
  • ਪੰਚਿੰਗ: ਨੁਕਸਾਨ ਪਹੁੰਚਾਉਣ ਲਈ ਮੁੱਠੀਆਂ ਦੀ ਵਰਤੋਂ ਕਰਨਾ।
  • ਹਲੂਣਾ ਦੇਣਾ: ਤੁਹਾਨੂੰ ਜ਼ਬਰਦਸਤੀ ਜ਼ੋਰ ਨਾਲ ਅੱਗੇ ਅਤੇ ਪਿੱਛੇ ਹਿਲਾਉਣਾ।
  • ਗਲਾ ਘੁੱਟਣਾ: ਤੁਹਾਡਾ ਸਾਹ ਰੋਕਣ ਲਈ ਤੁਹਾਡੀ ਗਰਦਨ ਨੂੰ ਦਬਾਉਣਾ।
  • ਜਲਾਉਣਾ: ਜਲਾਉਣ ਲਈ ਗਰਮ ਵਸਤੂਆਂ ਜਾਂ ਪਦਾਰਥਾਂ ਦੀ ਵਰਤੋਂ ਕਰਨਾ।
  • ਬੰਨ੍ਹਣਾ: ਤੁਹਾਨੂੰ ਹਿੱਲਣ-ਜੁੱਲਣ ਤੋਂ ਰੋਕਣ ਲਈ ਹੇਠਾਂ ਦਬਾ ਕੇ ਰੱਖਣਾ ਜਾਂ ਬੰਨ੍ਹਣਾ।

ਕੌਣ ਪ੍ਰਭਾਵਿਤ ਹੋ ਸਕਦਾ ਹੈ?

ਕੋਈ ਵੀ ਵਿਅਕਤੀ ਸਰੀਰਕ ਸ਼ੋਸ਼ਣ ਦਾ ਸ਼ਿਕਾਰ ਹੋ ਸਕਦਾ ਹੈ, ਭਾਵੇਂ ਉਸ ਦੀ ਉਮਰ, ਲਿੰਗ-ਪਛਾਣ ਜਾਂ ਪਿਛੋਕੜ ਕੁੱਝ ਵੀ ਹੋਵੇ। ਪ੍ਰਵਾਸੀ ਅਤੇ ਸ਼ਰਨਾਰਥੀ ਔਰਤਾਂ ਨੂੰ ਮੱਦਦ ਮੰਗਣ ਲਈ ਵਾਧੂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ, ਜਿਵੇਂ ਕਿ ਭਾਸ਼ਾ ਦੀਆਂ ਰੁਕਾਵਟਾਂ ਅਤੇ ਸਹਾਇਤਾ ਨੈੱਟਵਰਕਾਂ ਦੀ ਘਾਟ।

ਸਰੀਰਕ ਸ਼ੋਸ਼ਣ ਨੂੰ ਪਛਾਣਨਾ

ਸਰੀਰਕ ਸ਼ੋਸ਼ਣ ਦੀ ਪਛਾਣ ਕਰਨਾ ਅਤੇ ਇਸਨੂੰ ਹੱਲ ਕਰਨਾ ਔਖਾ ਹੋ ਸਕਦਾ ਹੈ, ਪਰ ਕੁੱਝ ਨਿਸ਼ਾਨੀਆਂ ਵਿੱਚ ਸ਼ਾਮਿਲ ਹਨ:

  • ਬੇਵਜ੍ਹਾ ਸੱਟਾਂ: ਬਗ਼ੈਰ ਕਿਸੇ ਸਪੱਸ਼ਟ ਕਾਰਨ ਦੇ ਜ਼ਖਮ, ਕੱਟ, ਜਾਂ ਟੁੱਟੀਆਂ ਹੱਡੀਆਂ।
  • ਵਾਰ-ਵਾਰ ਡਾਕਟਰ ਕੋਲ ਜਾਣਾ: ਸੱਟਾਂ ਲਈ ਡਾਕਟਰ ਜਾਂ ਐਮਰਜੈਂਸੀ ਰੂਮ ਵਿੱਚ ਵਾਰ-ਵਾਰ ਜਾਣਾ।
  • ਵਿਵਹਾਰ ਵਿੱਚ ਬਦਲਾਅ: ਚੁੱਪਚਾਪ ਹੋ ਜਾਣਾ, ਚਿੰਤਤ ਜਾਂ ਸਹਿਮੇ ਹੋਏ ਹੋਣਾ।
  • ਛੁਪਾਉਣਾ: ਸੱਟਾਂ ਨੂੰ ਲੁਕਾਉਣ ਲਈ ਕੱਪੜੇ ਪਹਿਨਨਾ, ਮੌਸਮ ਗਰਮ ਵਿੱਚ ਵੀ।

ਸਰੀਰਕ ਸ਼ੋਸ਼ਣ ਦਾ ਪ੍ਰਭਾਵ

ਸਰੀਰਕ ਸ਼ੋਸ਼ਣ ਦੋਵਾਂ ਤਤਕਾਲ ਅਤੇ ਲੰਬੇ ਸਮੇਂ ਲਈ ਨੁਕਸਾਨ ਦਾ ਕਾਰਨ ਬਣ ਸਕਦਾ ਹੈ:

  • ਸਰੀਰਕ ਸੱਟਾਂ: ਨੀਲ ਪਏ ਹੋਣਾ, ਕੱਟ, ਟੁੱਟੀਆਂ ਹੱਡੀਆਂ ਅਤੇ ਹੋਰ ਸੱਟਾਂ।
  • ਸਿਹਤ ਦੀਆਂ ਸਮੱਸਿਆਵਾਂ: ਲੰਬੇ ਸਮੇਂ ਦੀਆਂ ਸਮੱਸਿਆਵਾਂ ਜਿਵੇਂ ਕਿ ਪੁਰਾਣਾ ਦਰਦ ਜਾਂ ਦਾਗ, ਜਾਂ ਤੁਹਾਡੇ ਦਿਮਾਗ ਨੂੰ ਲੱਗੀ ਸੱਟ।
  • ਭਾਵਨਾਤਮਕ ਦਰਦ: ਡਰ, ਚਿੰਤਾ, ਜਾਂ ਉਦਾਸੀ ਦੀਆਂ ਭਾਵਨਾਵਾਂ।
  • ਭਰੋਸਾ ਕਰਨ ਵਿੱਚ ਸਮੱਸਿਆਵਾਂ: ਸੱਟ ਲੱਗਣ ਤੋਂ ਬਾਅਦ ਦੂਜਿਆਂ 'ਤੇ ਭਰੋਸਾ ਕਰਨ ਵਿੱਚ ਮੁਸ਼ਕਿਲ ਹੋਣਾ।

ਸਹਾਇਤਾ ਪ੍ਰਾਪਤ ਕਰਨਾ

ਜੇਕਰ ਤੁਸੀਂ ਸਰੀਰਕ ਸ਼ੋਸ਼ਣ ਦਾ ਅਨੁਭਵ ਕਰ ਰਹੇ ਹੋ, ਤਾਂ ਮੱਦਦ ਲੈਣੀ ਮਹੱਤਵਪੂਰਨ ਹੈ। ਤੁਹਾਡੀ ਸਹਾਇਤਾ ਲਈ ਸਰੋਤ ਅਤੇ ਸੇਵਾਵਾਂ ਉਪਲਬਧ ਹਨ।

1800RESPECT: ਗੁਪਤ ਸਹਾਇਤਾ ਅਤੇ ਸਲਾਹ ਲੈਣ ਲਈ 1800 737 732 'ਤੇ ਫ਼ੋਨ ਕਰੋ।

Australian Federal Police: 131 237 'ਤੇ ਫ਼ੋਨ ਕਰੋ ਜਾਂ ਉਨ੍ਹਾਂ ਦੀ ਵੈੱਬਸਾਈਟ 'ਤੇ ਜਾਓ।

ਲੀਗਲ ਏਡ ਸਰਵਿਸਜ਼: ਮੁਫ਼ਤ ਕਾਨੂੰਨੀ ਸਲਾਹ ਅਤੇ ਸਹਾਇਤਾ ਦੀ ਪੇਸ਼ਕਸ਼ ਕਰਦੀਆਂ ਹਨ। ਉਹ ਤੁਹਾਨੂੰ ਤੁਹਾਡੇ ਅਧਿਕਾਰਾਂ ਬਾਰੇ ਦੱਸ ਸਕਦੇ ਹਨ ਅਤੇ ਕਾਨੂੰਨੀ ਮਸਲਿਆਂ ਵਿੱਚ ਤੁਹਾਡੀ ਮੱਦਦ ਕਰ ਸਕਦੇ ਹਨ। ਤੁਸੀਂ ਇੱਥੇ ਆਪਣੇ ਰਾਜ ਜਾਂ ਟੈਰੀਟਰੀ ਵਿਚਲੀ ਲੀਗਲ ਏਡ ਸੇਵਾ ਲਈ ਸੰਪਰਕ ਕਰ ਸਕਦੇ ਹੋ।

ਵਧੇਰੇ ਜਾਣਕਾਰੀ ਅਤੇ ਸਹਾਇਤਾ ਲਈ, ਸਾਡੇ ਸਹਾਇਤਾ ਸੇਵਾਵਾਂ ਪੰਨੇ 'ਤੇ ਜਾਓ।