ਜ਼ਬਰਨ ਵਿਆਹ

ਜ਼ਬਰਨ ਵਿਆਹ ਕੀ ਹੁੰਦਾ ਹੈ?

ਜ਼ਬਰਨ ਵਿਆਹ ਉਦੋਂ ਹੁੰਦਾ ਹੈ ਜਦੋਂ ਕਿਸੇ ਵਿਅਕਤੀ ਨੂੰ ਉਸਦੀ ਪੂਰੀ ਅਤੇ ਮਰਜ਼ੀ ਨਾਲ ਦਿੱਤੀ ਸਹਿਮਤੀ ਤੋਂ ਬਿਨਾਂ ਵਿਆਹ ਕਰਵਾਉਣ ਲਈ ਮਜ਼ਬੂਰ ਕੀਤਾ ਜਾਂਦਾ ਹੈ। ਇਸਦਾ ਮਤਲਬ ਹੈ ਕਿ ਉਸਨੂੰ ਇਹ ਚੁਣਨ ਦਾ ਮੌਕਾ ਨਹੀਂ ਮਿਲਦਾ ਕਿ ਕੀ ਉਹ ਵਿਆਹ ਕਰਵਾਉਣਾ ਚਾਹੁੰਦੇ ਹਨ, ਕਿਸ ਨਾਲ ਵਿਆਹ ਕਰਵਾਉਣਾ ਚਾਹੁੰਦੇ ਹੈ, ਜਾਂ ਕਦੋਂ ਵਿਆਹ ਕਰਵਾਉਣਾ ਚਾਹੁੰਦੇ ਹੈ।

ਆਸਟ੍ਰੇਲੀਆ ਵਿੱਚ, 18 ਸਾਲ ਤੋਂ ਘੱਟ ਉਮਰ ਦਾ ਕੋਈ ਵੀ ਵਿਅਕਤੀ ਵਿਆਹ ਲਈ ਕਾਨੂੰਨੀ ਤੌਰ 'ਤੇ ਸਹਿਮਤੀ ਨਹੀਂ ਦੇ ਸਕਦਾ ਹੈ। ਇਸ ਨੂੰ ਨਾਬਾਲਗ ਜ਼ਬਰਨ ਵਿਆਹ ਜਾਂ ਜ਼ਬਰਨ ਬਾਲ ਵਿਆਹ ਕਿਹਾ ਜਾਂਦਾ ਹੈ। ਬਹੁਤ ਹੀ ਦੁਰਲੱਭ ਮਾਮਲਿਆਂ ਵਿੱਚ, 16 ਜਾਂ 17 ਸਾਲ ਦੀ ਉਮਰ ਦਾ ਵਿਅਕਤੀ ਅਦਾਲਤ ਅਤੇ ਉਨ੍ਹਾਂ ਦੇ ਮਾਪਿਆਂ ਦੀ ਆਗਿਆ ਨਾਲ ਵਿਆਹ ਕਰਵਾ ਸਕਦਾ ਹੈ।

ਜ਼ਬਰਨ ਵਿਆਹ ਦਾ ਕਾਨੂੰਨੀ ਦਰਜਾ

ਆਸਟ੍ਰੇਲੀਆ ਵਿੱਚ ਜ਼ਬਰਨ ਵਿਆਹ ਗ਼ੈਰ-ਕਾਨੂੰਨੀ ਹੈ। ਇਹ ਸਭ ਪ੍ਰਕਾਰ ਦੇ ਵਿਆਹਾਂ 'ਤੇ ਲਾਗੂ ਹੁੰਦਾ ਹੈ, ਭਾਵੇਂ ਉਹ ਸੱਭਿਆਚਾਰਕ, ਧਾਰਮਿਕ ਜਾਂ ਕਾਨੂੰਨੀ ਹੋਣ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਵਿਆਹ ਆਸਟ੍ਰੇਲੀਆ ਵਿੱਚ ਹੋਇਆ ਹੈ ਜਾਂ ਕਿਸੇ ਨੂੰ ਵਿਆਹ ਕਰਵਾਉਣ ਲਈ ਵਿਦੇਸ਼ ਲਿਜਾਇਆ ਗਿਆ ਹੈ। ਜ਼ਬਰਨ ਵਿਆਹ ਆਧੁਨਿਕ ਗ਼ੁਲਾਮੀ ਦਾ ਹੀ ਇੱਕ ਰੂਪ ਹੈ ਅਤੇ ਮਨੁੱਖੀ ਅਧਿਕਾਰਾਂ ਦੀ ਗੰਭੀਰ ਉਲੰਘਣਾ ਹੈ।

ਕੌਣ ਪ੍ਰਭਾਵਿਤ ਹੋ ਸਕਦਾ ਹੈ?

ਕੋਈ ਵੀ ਵਿਅਕਤੀ, ਭਾਵੇਂ ਉਸ ਦਾ ਸੱਭਿਆਚਾਰਕ ਪਿਛੋਕੜ, ਜਿਨਸੀ ਰੁਝਾਨ, ਨਸਲ ਜਾਂ ਧਰਮ ਜੋ ਕੁੱਝ ਵੀ ਹੋਵੇ, ਜ਼ਬਰਨ ਵਿਆਹ ਦਾ ਸ਼ਿਕਾਰ ਹੋ ਸਕਦਾ ਹੈ। ਹਾਲਾਂਕਿ, ਜ਼ਿਆਦਾਤਰ ਰਿਪੋਰਟ ਕੀਤੇ ਗਏ ਪੀੜਤ ਯੁਵਕ ਔਰਤਾਂ ਅਤੇ ਲੜਕੀਆਂ ਹਨ।

ਜ਼ਬਰਨ ਵਿਆਹ ਬਾਰੇ ਕਿਉਂ ਘੱਟ ਰਿਪੋਰਟ ਕੀਤੀ ਜਾਂਦੀ ਹੈ?

ਜ਼ਬਰਨ ਵਿਆਹ ਦੀ ਅਕਸਰ ਰਿਪੋਰਟ ਨਹੀਂ ਕੀਤੀ ਜਾਂਦੀ ਹੈ ਕਿਉਂਕਿ:

  • ਇਸਨੂੰ ਪਛਾਣਨਾ ਔਖਾ ਹੈ; ਇੱਥੋਂ ਤੱਕ ਕਿ ਪੀੜਤਾਂ ਨੂੰ ਵੀ ਨਹੀਂ ਪਤਾ ਹੁੰਦਾ ਕਿ ਇਹ ਹੋਣ ਵਾਲਾ ਹੈ।
  • ਆਮ ਤੌਰ 'ਤੇ ਪਰਿਵਾਰ ਇਸ ਵਿੱਚ ਸ਼ਾਮਿਲ ਹੁੰਦੇ ਹਨ, ਅਤੇ ਪੀੜਤ ਨਹੀਂ ਚਾਹੁੰਦੇ ਕਿ ਉਹ ਕਿਸੇ ਮੁਸੀਬਤ ਵਿੱਚ ਪੈਣ।

ਸ਼ੋਸ਼ਣ ਦੇ ਹੋਰ ਰੂਪ

ਜ਼ਬਰਨ ਵਿਆਹ ਹੋਰ ਕਿਸਮਾਂ ਦੇ ਸ਼ੋਸ਼ਣ ਦੇ ਨਾਲ-ਨਾਲ ਵੀ ਹੋ ਸਕਦਾ ਹੈ, ਜਿਵੇਂ ਕਿ:

  • ਘਰੇਲੂ ਸੇਵਾ-ਗ਼ੁਲਾਮੀ (ਕਿਸੇ ਨੂੰ ਘਰ ਵਿੱਚ ਕੰਮ ਕਰਨ ਅਤੇ ਮਾੜੇ ਹਾਲਾਤਾਂ ਵਿੱਚ ਰਹਿਣਾ ਲਈ ਮਜ਼ਬੂਰ ਕਰਨਾ।)
  • ਵਿੱਤੀ ਸ਼ੋਸ਼ਣ (ਪੈਸਾ ਨਿਯੰਤਰਿਤ ਜਾਂ ਚੋਰੀ ਹੋਣਾ)
  • ਜਿਨਸੀ ਸ਼ੋਸ਼ਣ
  • ਸਰੀਰਕ ਸ਼ੋਸ਼ਣ

ਸਹਾਇਤਾ ਪ੍ਰਾਪਤ ਕਰਨਾ

ਜੇਕਰ ਤੁਸੀਂ ਜਾਂ ਤੁਹਾਡੇ ਕਿਸੇ ਜਾਣਕਾਰ ਨੇ ਜ਼ਬਰਨ ਵਿਆਹ ਦਾ ਅਨੁਭਵ ਕੀਤਾ ਹੈ, ਤਾਂ ਇੱਥੇ ਸਹਾਇਤਾ ਪ੍ਰਾਪਤ ਕਰਨ ਦੇ ਤਰੀਕੇ ਉਪਲਬਧ ਹਨ।

Australian Red Cross Support for Trafficked People Program: 03 9345 1800 'ਤੇ ਫ਼ੋਨ ਕਰੋ ਜਾਂ national_STPP@redcross.org.au 'ਤੇ ਈਮੇਲ ਕਰੋ।

Australian Federal Police: 131 237 'ਤੇ ਫ਼ੋਨ ਕਰੋ ਜਾਂ AFP ਦੀ ਵੈੱਬਸਾਈਟ 'ਤੇ ਜਾਓ।

My Blue Sky: ਜ਼ਬਰਨ ਵਿਆਹ ਬਾਰੇ ਮੁਫ਼ਤ ਅਤੇ ਗੁਪਤ ਕਾਨੂੰਨੀ ਸਲਾਹ ਲਈ, National Forced Marriage Helpline ਨੂੰ (02) 9514 8115 'ਤੇ ਫ਼ੋਨ ਕਰੋ, help@mybluesky.org.au 'ਤੇ ਈਮੇਲ ਕਰੋ, ਜਾਂ 0481 070 844 'ਤੇ SMS ਭੇਜੋ।

ਵਧੀਕ ਸਰੋਤ

NSW ਸਰਕਾਰ ਜ਼ਬਰਨ ਵਿਆਹ ਬਾਰੇ ਅਕਸਰ ਪੁੱਛੇ ਜਾਣ ਵਾਲੇ ਸਵਾਲਾਂ ਦੇ ਨਾਲ-ਨਾਲ ਵੱਖ-ਵੱਖ ਭਾਸ਼ਾਵਾਂ ਵਿੱਚ ਵੀ ਜਾਣਕਾਰੀ ਪ੍ਰਦਾਨ ਕਰਦੀ ਹੈ।

ਚੇਤੇ ਰੱਖੋ, ਤੁਹਾਨੂੰ ਇਹ ਚੁਣਨ ਦਾ ਅਧਿਕਾਰ ਹੈ ਕਿ ਤੁਸੀਂ ਜੇ, ਕਦੋਂ ਅਤੇ ਕਿਸ ਨਾਲ ਵਿਆਹ ਕਰਦੇ ਹੋ। ਸਹਾਇਤਾ ਉਪਲਬਧ ਹੈ, ਅਤੇ ਤੁਸੀਂ ਇਕੱਲੇ ਨਹੀਂ ਹੋ।