ਘਰੇਲੂ ਸੇਵਾ-ਗ਼ੁਲਾਮੀ ਕੀ ਹੁੰਦੀ ਹੈ?
ਘਰੇਲੂ ਸੇਵਾ-ਗ਼ੁਲਾਮੀ ਆਧੁਨਿਕ ਗ਼ੁਲਾਮੀ ਦੀ ਹੀ ਇੱਕ ਕਿਸਮ ਹੈ। ਇਹ ਉਦੋਂ ਹੁੰਦੀ ਹੈ ਜਦੋਂ ਕਿਸੇ ਨੂੰ ਘਰ ਵਿੱਚ ਕੰਮ ਕਰਨ ਲਈ ਮਜ਼ਬੂਰ ਕੀਤਾ ਜਾਂਦਾ ਹੈ ਅਤੇ ਉਹ ਘਰੋਂ ਬਾਹਰ ਨਹੀਂ ਜਾ ਸਕਦਾ ਹੈ। ਉਹ ਧਮਕੀਆਂ ਜਾਂ ਝੂਠ ਦੁਆਰਾ ਕੰਟਰੋਲ ਕੀਤੇ ਜਾਂਦੇ ਹਨ ਅਤੇ ਉਹਨਾਂ ਨੂੰ ਕੋਈ ਆਜ਼ਾਦੀ ਨਹੀਂ ਹੁੰਦੀ ਹੈ। ਆਸਟ੍ਰੇਲੀਆ ਵਿੱਚ, ਇਹ ਇੱਕ ਗੰਭੀਰ ਅਪਰਾਧ ਹੈ।
ਆਸਟ੍ਰੇਲੀਆ ਵਿੱਚ:
- ਤੁਹਾਨੂੰ ਕੋਲ ਆਜ਼ਾਦੀ ਅਤੇ ਕੰਮ ਕਰਨ ਦੇ ਢੁੱਕਵੇਂ ਹਾਲਤਾਂ ਦਾ ਅਧਿਕਾਰ ਹੈ।
- ਕੋਈ ਵੀ ਤੁਹਾਨੂੰ ਤੁਹਾਡੀ ਇੱਛਾ ਦੇ ਵਿਰੁੱਧ ਕੰਮ ਕਰਨ ਲਈ ਮਜ਼ਬੂਰ ਨਹੀਂ ਕਰ ਸਕਦਾ ਹੈ।
- ਸਹਾਇਤਾ ਉਪਲਬਧ ਹੈ, ਅਤੇ ਤੁਸੀਂ ਇਕੱਲੇ ਨਹੀਂ ਹੋ।
ਕੌਣ ਪ੍ਰਭਾਵਿਤ ਹੋ ਸਕਦਾ ਹੈ?
ਘਰੇਲੂ ਸੇਵਾ-ਗ਼ੁਲਾਮੀ ਦਾ ਸ਼ਿਕਾਰ ਕੋਈ ਵੀ ਹੋ ਸਕਦਾ ਹੈ, ਪਰ ਇਸਦੇ ਜ਼ਿਆਦਾਤਰ ਪੀੜਤ ਔਰਤਾਂ ਅਤੇ ਲੜਕੀਆਂ ਹਨ। ਇਹ ਮਰਦਾਂ ਅਤੇ ਲੜਕਿਆਂ ਸਮੇਤ ਕਿਸੇ ਵੀ ਪਿਛੋਕੜ ਦੇ ਲੋਕਾਂ ਨਾਲ ਹੋ ਸਕਦਾ ਹੈ।
ਘਰੇਲੂ ਸੇਵਾ-ਗ਼ੁਲਾਮੀ ਆਮ ਘਰੇਲੂ ਕੰਮ (ਜਿਵੇਂ ਕਿ ਸਫ਼ਾਈ ਜਾਂ ਖਾਣਾ ਬਣਾਉਣ) ਵਰਗੀ ਲੱਗ ਸਕਦੀ ਹੈ, ਪਰ ਇਹ ਸ਼ੋਸ਼ਣ ਹੈ। ਇਸਦਾ ਮਤਲਬ ਹੈ ਕਿ ਵਿਅਕਤੀ ਨਾਲ ਅਨੁਚਿਤ ਅਤੇ ਦੁਰਵਿਵਹਾਰ ਕੀਤਾ ਜਾ ਰਿਹਾ ਹੈ।
ਪੀੜਤਾਂ ਨਾਲ ਅਕਸਰ ਇਹ ਕੀਤਾ ਜਾਂਦਾ ਹੈ:
- ਕੰਮ ਦੀਆਂ ਸਥਿਤੀਆਂ ਬਾਰੇ ਧੋਖਾ: ਉਹਨਾਂ ਨੂੰ ਇਸ ਬਾਰੇ ਝੂਠ ਬੋਲਿਆ ਜਾਂਦਾ ਹੈ ਕਿ ਨੌਕਰੀ ਕਿਹੋ ਜਿਹੀ ਹੋਵੇਗੀ।
- ਬਾਕੀਆਂ ਨਾਲੋਂ ਅਲੱਗ: ਉਹਨਾਂ ਨੂੰ ਦੋਸਤਾਂ, ਪਰਿਵਾਰ ਅਤੇ ਭਾਈਚਾਰੇ ਤੋਂ ਦੂਰ ਰੱਖਿਆ ਜਾਂਦਾ ਹੈ।
- ਧਮਕਾਇਆ ਜਾਂ ਨੁਕਸਾਨ ਪਹੁੰਚਾਇਆ: ਉਹਨਾਂ ਨੂੰ ਧਮਕੀਆਂ ਜਾਂ ਸੱਚਮੁੱਚ ਹਿੰਸਾ ਦਾ ਸਾਹਮਣਾ ਕਰਨਾ ਪੈਂਦਾ ਹੈ।
- ਅਦਾਇਗੀ ਘੱਟ ਜਾਂ ਬਿਲਕੁਲ ਵੀ ਨਾ ਕਰਨਾ: ਉਹਨਾਂ ਨੂੰ ਆਪਣੇ ਕੰਮ ਲਈ ਬਹੁਤ ਘੱਟ ਜਾਂ ਬਿਲਕੁਲ ਵੀ ਕੋਈ ਪੈਸਾ ਨਹੀਂ ਮਿਲਦਾ ਹੈ।
- ID ਦਸਤਾਵੇਜ਼ਾਂ 'ਤੇ ਕੰਟਰੋਲ ਤੋਂ ਬਿਨਾਂ: ਉਨ੍ਹਾਂ ਕੋਲ ਆਪਣੇ ਪਾਸਪੋਰਟਾਂ ਜਾਂ ਹੋਰ ਸ਼ਨਾਖ਼ਤੀ ਦਸਤਾਵੇਜ਼ਾਂ ਤੱਕ ਪਹੁੰਚ ਨਹੀਂ ਹੁੰਦੀ ਹੈ।
- ਕਰਜ਼ੇ ਵਿੱਚ ਫਸਾਇਆ: ਉਹਨਾਂ ਨੇ ਕੀਤੀ ਯਾਤਰਾ ਜਾਂ ਵੀਜ਼ੇ ਲਈ ਪੈਸੇ ਦੇਣੇ ਹੁੰਦੇ ਹਨ ਅਤੇ ਜਦੋਂ ਤੱਕ ਉਹ ਇਸਦਾ ਭੁਗਤਾਨ ਨਹੀਂ ਕਰਦੇ ਉਦੋਂ ਤੱਕ ਉਹ ਨਹੀਂ ਛੱਡ ਸਕਦੇ ਹਨ। ਜੇਕਰ ਇਹ ਕਰਜ਼ਾ ਅਦਾ ਨਹੀਂ ਕੀਤਾ ਜਾਂਦਾ ਤਾਂ ਕਈ ਵਾਰ ਵਿਦੇਸ਼ ਵਿੱਚ ਰਹਿੰਦੇ ਪਰਿਵਾਰਕ ਮੈਂਬਰਾਂ ਨੂੰ ਧਮਕੀ ਦਿੱਤੀ ਜਾਂਦੀ ਹੈ।
ਘਰੇਲੂ ਸੇਵਾ-ਗ਼ੁਲਾਮੀ ਦੀਆਂ ਨਿਸ਼ਾਨੀਆਂ
- ਘੱਟ ਜਾਂ ਬਗ਼ੈਰ ਤਨਖ਼ਾਹ ਦੇ ਲੰਬੇ ਘੰਟਿਆਂ ਤੱਕ ਕੰਮ ਕਰਨ ਲਈ ਮਜ਼ਬੂਰ ਕੀਤਾ ਜਾਣਾ।
- ਕੰਮ ਵਾਲੀ ਥਾਂ ਛੱਡ ਕੇ ਜਾਣ ਦੀ ਆਗਿਆ ਨਾ ਹੋਣਾ।
- ਦੋਸਤਾਂ, ਪਰਿਵਾਰ ਜਾਂ ਭਾਈਚਾਰੇ ਤੋਂ ਅਲੱਗ ਕੀਤਾ ਗਿਆ ਹੋਣਾ।
- ਧਮਕੀਆਂ ਜਾਂ ਹਿੰਸਾ ਦਾ ਸੱਚਮੁੱਚ ਸਾਹਮਣਾ ਕਰਨਾ।
- ਪਾਸਪੋਰਟ ਵਰਗੇ ਨਿੱਜੀ ਪਛਾਣ ਦਸਤਾਵੇਜ਼ਾਂ 'ਤੇ ਕੰਟਰੋਲ ਨਾ ਹੋਣਾ।
- ਯਾਤਰਾ ਜਾਂ ਵੀਜ਼ਾ ਲਈ ਕਰਜ਼ੇ ਵਿੱਚ ਹੋਣਾ।
ਸਹਾਇਤਾ ਪ੍ਰਾਪਤ ਕਰਨਾ
ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਘਰੇਲੂ ਸੇਵਾ-ਗ਼ੁਲਾਮੀ ਦਾ ਅਨੁਭਵ ਕਰ ਰਿਹਾ ਹੈ, ਤਾਂ ਮੱਦਦ ਉਪਲਬਧ ਹੈ।
Australian Red Cross Support for Trafficked People Program: 03 9345 1800 'ਤੇ ਫ਼ੋਨ ਕਰੋ ਜਾਂ national_STPP@redcross.org.au 'ਤੇ ਈਮੇਲ ਕਰੋ।
Australian Federal Police: 131 237 'ਤੇ ਫ਼ੋਨ ਕਰੋ ਜਾਂ AFP ਦੀ ਵੈੱਬਸਾਈਟ 'ਤੇ ਜਾਓ।
Australian Red Cross ਨੇ ਤੁਹਾਡੀ ਭਾਸ਼ਾ ਵਿੱਚ ਸਰੋਤ ਵਿਕਸਿਤ ਕੀਤੇ ਹਨ ਜੋ ਆਧੁਨਿਕ ਗ਼ੁਲਾਮੀ ਨੂੰ ਸਮਝਣ ਵਿੱਚ ਤੁਹਾਡੀ ਮੱਦਦ ਕਰ ਸਕਦੇ ਹਨ।