ਜ਼ਬਰਨ ਕੰਟਰੋਲ ਕੀ ਹੈ?
ਜ਼ਬਰਨ ਕੰਟਰੋਲ ਉਹ ਹੁੰਦਾ ਹੈ ਜਦੋਂ ਕੋਈ ਵਿਅਕਤੀ ਆਪਣੇ ਵਿਵਹਾਰ ਰਾਹੀਂ ਤੁਹਾਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰਦਾ ਹੈ। ਇਸ ਵਿੱਚ ਤੁਹਾਨੂੰ ਸੱਟ-ਫੇਟ ਮਾਰਨਾ, ਡਰਾਉਣਾ ਜਾਂ ਬਾਕੀਆਂ ਤੋਂ ਅਲੱਗ ਕਰਨਾ ਸ਼ਾਮਿਲ ਹੋ ਸਕਦਾ ਹੈ। ਇਹ ਸਰੀਰਕ (ਜਿਵੇਂ ਮਾਰਨਾ-ਕੁੱਟਣਾ) ਜਾਂ ਗ਼ੈਰ-ਸਰੀਰਕ (ਜਿਵੇਂ ਧਮਕੀਆਂ ਦੇਣਾ) ਹੋ ਸਕਦਾ ਹੈ।
ਜ਼ਬਰਨ ਕੰਟਰੋਲ ਇੱਕ ਗੰਭੀਰ ਮੁੱਦਾ ਹੈ ਕਿਉਂਕਿ ਇਹ ਤੁਹਾਡੀ ਆਜ਼ਾਦੀ ਅਤੇ ਆਤਮ-ਨਿਰਭਰਤਾ ਨੂੰ ਖੋਹ ਲੈਂਦਾ ਹੈ। ਆਪਣੇ ਆਪ ਨੂੰ ਅਤੇ ਹੋਰਨਾਂ ਨੂੰ ਸੁਰੱਖਿਅਤ ਕਰਨ ਲਈ ਜ਼ਬਰਨ ਕੰਟਰੋਲ ਨੂੰ ਸਮਝਣਾ ਮਹੱਤਵਪੂਰਨ ਹੈ। ਆਪਣੇ ਅਧਿਕਾਰਾਂ ਨੂੰ ਜਾਣ ਕੇ ਅਤੇ ਸਹਾਇਤਾ ਮੰਗ ਕੇ, ਤੁਸੀਂ ਫਿਰ ਤੋਂ ਕੰਟਰੋਲ ਪ੍ਰਾਪਤ ਕਰ ਸਕਦੇ ਹੋ ਅਤੇ ਆਪਣੀ ਜ਼ਿੰਦਗੀ ਨਵੇਂ ਸਿਰੇ ਤੋਂ ਸ਼ੁਰੂ ਕਰ ਸਕਦੇ ਹੋ।
ਆਸਟ੍ਰੇਲੀਆ ਵਿੱਚ, ਤੁਹਾਨੂੰ ਇਹ ਕਰਨ ਦਾ ਅਧਿਕਾਰ ਹੈ:
- ਤੁਹਾਡੇ ਕੋਲ ਬਿਨਾਂ ਕੰਟਰੋਲ ਜਾਂ ਜ਼ਬਰਦਸਤੀ ਕੀਤੇ ਜਿਊਣ ਦਾ ਅਧਿਕਾਰ ਹੈ।
- ਜ਼ਬਰਨ ਕੰਟਰੋਲ ਕਦੇ ਵੀ ਤੁਹਾਡੀ ਗ਼ਲਤੀ ਨਹੀਂ ਹੁੰਦਾ ਹੈ।
- ਮੱਦਦ ਉਪਲਬਧ ਹੈ, ਅਤੇ ਤੁਸੀਂ ਇਕੱਲੇ ਨਹੀਂ ਹੋ।
ਜ਼ਬਰਨ ਕੰਟਰੋਲ ਕਰਨ ਦੇ ਰੂਪ
ਜ਼ਬਰਨ ਕੰਟਰੋਲ ਕਈ ਵੱਖ-ਵੱਖ ਤਰੀਕਿਆਂ ਨਾਲ ਹੋ ਸਕਦਾ ਹੈ। ਇੱਥੇ ਇਸਦਾ ਪਤਾ ਲਗਾਉਣ ਲਈ ਕੁੱਝ ਸੰਕੇਤ ਦਿੱਤੇ ਗਏ ਹਨ:
- ਅਲੱਗ ਕਰਨਾ: ਤੁਹਾਨੂੰ ਦੋਸਤਾਂ ਅਤੇ ਪਰਿਵਾਰ ਤੋਂ ਦੂਰ ਰੱਖਣਾ।
- ਸ਼ਰਮਿੰਦਾ ਕਰਨਾ: ਤੁਹਾਨੂੰ ਲਗਾਤਾਰ ਨੀਚਾ ਦਿਖਾਉਣਾ ਅਤੇ ਤੁਹਾਨੂੰ ਆਪਣੇ ਬਾਰੇ ਬੁਰਾ ਮਹਿਸੂਸ ਕਰਵਾਉਣਾ।
- ਆਤਮ-ਵਿਸ਼ਵਾਸ ਗੁਆ ਦੇਣਾ: ਤੁਹਾਨੂੰ ਇਹ ਮਹਿਸੂਸ ਕਰਵਾਉਣਾ ਕਿ ਤੁਸੀਂ ਆਪਣੇ ਆਪ ਨੂੰ ਜਾਂ ਆਪਣੀ ਅਹਿਮੀਅਤ ਨੂੰ ਨਹੀਂ ਜਾਣਦੇ ਹੋ।
- ਵਿੱਤੀ ਕੰਟਰੋਲ: ਤੁਹਾਨੂੰ ਆਪਣੇ ਪੈਸੇ ਦੀ ਸਾਂਭ-ਸੰਭਾਲ ਜਾਂ ਨੌਕਰੀ ਕਰਨ ਦੀ ਥਾਂ ਚੁਣਨ ਦੀ ਆਗਿਆ ਨਾ ਦੇਣਾ।
- ਗੈਸਲਾਈਟਿੰਗ: ਤੁਹਾਨੂੰ ਆਪਣੇ ਖੁਦ ਦੇ ਵਿਚਾਰਾਂ ਅਤੇ ਅਸਲੀਅਤ 'ਤੇ ਸਵਾਲ ਖੜ੍ਹੇ ਕਰਨ ਲਈ ਮਜ਼ਬੂਰ ਕਰਨਾ।
- ਸ਼ਰਧਾ 'ਤੇ ਕੰਟਰੋਲ ਕਰਨਾ: ਤੁਹਾਨੂੰ ਆਪਣੇ ਧਰਮ ਦੀ ਉਸ ਤਰ੍ਹਾਂ ਪਾਲਣਾ ਕਰਨ ਦੀ ਆਗਿਆ ਨਾ ਦੇਣਾ ਜਿਵੇਂ ਤੁਸੀਂ ਕਰਨਾ ਚਾਹੁੰਦੇ ਹੋ।
- ਸਮਝਦਾਰੀ 'ਤੇ ਸਵਾਲ ਚੁੱਕਣਾ: ਤੁਹਾਨੂੰ ਆਪਣੀ ਯਾਦਦਾਸ਼ਤ ਅਤੇ ਅਸਲੀਅਤ ਦੀ ਭਾਵਨਾ 'ਤੇ ਸ਼ੱਕ ਕਰਨ ਲਈ ਮਜ਼ਬੂਰ ਕਰਨਾ।
ਕੌਣ ਪ੍ਰਭਾਵਿਤ ਹੋ ਸਕਦਾ ਹੈ?
ਕੋਈ ਵੀ ਵਿਅਕਤੀ ਜ਼ਬਰਨ ਕੰਟਰੋਲ ਦੁਆਰਾ ਪ੍ਰਭਾਵਿਤ ਹੋ ਸਕਦਾ ਹੈ, ਭਾਵੇਂ ਉਸਦੀ ਉਮਰ, ਲਿੰਗ ਜਾਂ ਪਿਛੋਕੜ ਕੁੱਝ ਵੀ ਹੋਵੇ। ਇਹ ਕਿਸੇ ਵੀ ਰਿਸ਼ਤੇ ਵਿੱਚ ਹੋ ਸਕਦਾ ਹੈ।
ਕਈ ਵਾਰ, ਕੰਟਰੋਲ ਕਰਨ ਵਾਲੇ ਵਿਵਹਾਰ ਛੋਟੇ ਜਾਂ ਗੰਭੀਰ ਨਹੀਂ ਲੱਗਦੇ ਹਨ। ਪਰ ਜਦੋਂ ਇਹ ਵਿਵਹਾਰ ਵਾਰ-ਵਾਰ ਹੁੰਦੇ ਹਨ, ਤਾਂ ਇਹ ਕੰਟਰੋਲ ਕਰਨ ਦੀ ਵੰਨਗੀ ਬਣਾਉਂਦੇ ਹਨ। ਜੇਕਰ ਤੁਸੀਂ ਆਪਣੇ ਰਿਸ਼ਤੇ ਵਿੱਚ ਜਾਂ ਕਿਸੇ ਹੋਰ ਦੇ ਰਿਸ਼ਤੇ ਵਿੱਚ ਇਹ ਸੰਕੇਤ ਦੇਖਦੇ ਹੋ, ਤਾਂ ਇਹ ਜ਼ਬਰਨ ਕੰਟਰੋਲ ਹੋ ਸਕਦਾ ਹੈ।
ਜ਼ਬਰਨ ਕੰਟਰੋਲ ਦਾ ਪ੍ਰਭਾਵ
ਜ਼ਬਰਨ ਕੰਟਰੋਲ ਕਈ ਤਰੀਕਿਆਂ ਨਾਲ ਨੁਕਸਾਨ ਪਹੁੰਚਾ ਸਕਦਾ ਹੈ:
- ਭਾਵਨਾਤਮਕ ਦਰਦ: ਡਰੇ ਹੋਏ, ਚਿੰਤਿਤ ਜਾਂ ਉਦਾਸ ਮਹਿਸੂਸ ਕਰਨਾ।
- ਮਾਨਸਿਕ ਸਿਹਤ ਸਮੱਸਿਆਵਾਂ: ਲੰਬੇ ਸਮੇਂ ਦੀਆਂ ਸਮੱਸਿਆਵਾਂ ਜਿਵੇਂ ਪੋਸਟ-ਟਰੌਮੈਟਿਕ ਸਟ੍ਰੈਸ ਡਿਸਆਰਡਰ (PTSD)।
- ਆਤਮ-ਨਿਰਭਰਤਾ ਗੁਆ ਦੇਣਾ: ਫਸਿਆ ਹੋਇਆ ਮਹਿਸੂਸ ਕਰਨਾ ਅਤੇ ਆਪਣੇ ਲਈ ਫ਼ੈਸਲੇ ਲੈਣ ਵਿੱਚ ਅਸਮਰੱਥ ਹੋਣਾ।
- ਸਮਾਜਿਕ ਇਕੱਲਾਪਣ: ਉਹਨਾਂ ਦੋਸਤਾਂ ਅਤੇ ਪਰਿਵਾਰ ਨਾਲ ਸੰਪਰਕ ਗੁਆਉਣਾ ਜੋ ਤੁਹਾਡੀ ਮੱਦਦ ਕਰ ਸਕਦੇ ਹਨ।
ਸਹਾਇਤਾ ਪ੍ਰਾਪਤ ਕਰਨਾ
ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਵਿਅਕਤੀ ਜ਼ਬਰਨ ਕੰਟਰੋਲ ਦਾ ਅਨੁਭਵ ਕਰ ਰਿਹਾ ਹੈ, ਤਾਂ ਮੱਦਦ ਲੈਣੀ ਜ਼ਰੂਰੀ ਹੈ। ਤੁਹਾਡੀ ਸਹਾਇਤਾ ਲਈ ਸੇਵਾਵਾਂ ਉਪਲਬਧ ਹਨ।
1800RESPECT: ਗੁਪਤ ਸਹਾਇਤਾ ਅਤੇ ਸਲਾਹ ਲੈਣ ਲਈ 1800 737 732 'ਤੇ ਫ਼ੋਨ ਕਰੋ।
ਤੁਸੀਂ ਸਹਾਇਤਾ ਪ੍ਰਾਪਤ ਕਰਨ ਲਈ Support for Trafficked People Program ਨਾਲ 03 9345 1800 'ਤੇ ਜਾਂ national_STPP@redcross.org.au 'ਤੇ ਸੰਪਰਕ ਕਰ ਸਕਦੇ ਹੋ।
ਤੁਸੀਂ Australian Federal Police ਨਾਲ 131 237 'ਤੇ ਸੰਪਰਕ ਕਰ ਸਕਦੇ ਹੋ ਜਾਂ AFP ਦੀ ਵੈੱਬਸਾਈਟ 'ਤੇ ਜਾ ਸਕਦੇ ਹੋ।
ਲੀਗਲ ਏਡ ਸਰਵਿਸਜ਼: ਮੁਫ਼ਤ ਕਾਨੂੰਨੀ ਸਲਾਹ ਅਤੇ ਸਹਾਇਤਾ ਦੀ ਪੇਸ਼ਕਸ਼ ਕਰਦੀਆਂ ਹਨ। ਉਹ ਤੁਹਾਨੂੰ ਤੁਹਾਡੇ ਅਧਿਕਾਰਾਂ ਬਾਰੇ ਦੱਸ ਸਕਦੇ ਹਨ ਅਤੇ ਕਾਨੂੰਨੀ ਮਸਲਿਆਂ ਵਿੱਚ ਤੁਹਾਡੀ ਮੱਦਦ ਕਰ ਸਕਦੇ ਹਨ। ਤੁਸੀਂ ਇੱਥੇ ਆਪਣੇ ਰਾਜ ਜਾਂ ਟੈਰੀਟਰੀ ਵਿਚਲੀ ਲੀਗਲ ਏਡ ਸੇਵਾ ਲਈ ਸੰਪਰਕ ਕਰ ਸਕਦੇ ਹੋ।
Attorney General’s Department ਨੇ ਜ਼ਬਰਨ ਕੰਟਰੋਲ ਨੂੰ ਸਮਝਣ ਵਿੱਚ ਤੁਹਾਡੀ ਮੱਦਦ ਕਰਨ ਲਈ ਤੁਹਾਡੀ ਭਾਸ਼ਾ ਵਿੱਚ ਸਰੋਤ ਵਿਕਸਿਤ ਕੀਤੇ ਹਨ।
ਵਧੇਰੇ ਜਾਣਕਾਰੀ ਅਤੇ ਸਹਾਇਤਾ ਲਈ, ਸਾਡੇ ਸਹਾਇਤਾ ਸੇਵਾਵਾਂ ਪੰਨੇ 'ਤੇ ਜਾਓ।