Women’s Safety Hub ਬਾਰੇ
Women’s Safety Hub ਪ੍ਰਵਾਸੀ ਅਤੇ ਸ਼ਰਨਾਰਥੀ ਔਰਤਾਂ ਦੀ ਮੱਦਦ ਨਾਲ ਬਣਾਇਆ ਗਿਆ ਸੀ। ਇਹ ਉਹਨਾਂ ਔਰਤਾਂ ਲਈ ਵੱਖ-ਵੱਖ ਭਾਸ਼ਾਵਾਂ ਵਿੱਚ ਜਾਣਕਾਰੀ ਪ੍ਰਦਾਨ ਕਰਦਾ ਹੈ ਜੋ ਘਰੇਲੂ, ਪਰਿਵਾਰਕ, ਅਤੇ ਜਿਨਸੀ ਹਿੰਸਾ ਹੋਣ ਦੇ ਜ਼ੋਖਮ ਵਿੱਚ ਹਨ ਜਾਂ ਸਹਿਣ ਕਰ ਚੁੱਕੀਆਂ ਹਨ। ਇਹ ਸਰੋਤ ਔਰਤਾਂ ਨੂੰ ਲੋੜੀਂਦੀ ਜਾਣਕਾਰੀ ਅਤੇ ਸਹਾਇਤਾ ਲੱਭਣ ਵਿੱਚ ਮੱਦਦ ਕਰਦੇ ਹਨ।
ਇਹ ਸਰੋਤ ਲਿੰਗ-ਆਧਾਰਿਤ ਹਿੰਸਾ ਅਤੇ ਔਰਤਾਂ ਦੀ ਸੁਰੱਖਿਆ ਬਾਰੇ ਇੱਕ ਵੱਡੀ ਚਰਚਾ ਦਾ ਹਿੱਸਾ ਹੈ। ਇਹ ਆਸਟ੍ਰੇਲੀਆ ਵਿੱਚ ਪ੍ਰਵਾਸੀ ਅਤੇ ਸ਼ਰਨਾਰਥੀ ਔਰਤਾਂ ਦੀਆਂ ਵਿਸ਼ੇਸ਼ ਲੋੜਾਂ ਨੂੰ ਉਜਾਗਰ ਕਰਦਾ ਹੈ। ਇਹ ਸੱਭਿਆਚਾਰਕ ਤੌਰ 'ਤੇ ਸੰਵੇਦਨਸ਼ੀਲ ਸੁਰੱਖਿਆ ਸੇਵਾਵਾਂ, ਆਦਰਪੂਰਨ ਸੰਬੰਧਾਂ, ਅਤੇ ਸਾਡੇ ਵੱਲੋਂ ਵਿਭਿੰਨ ਆਸਟ੍ਰੇਲੀਆਈ ਭਾਈਚਾਰਿਆਂ ਨੂੰ ਸਹਾਇਤਾ ਪ੍ਰਦਾਨ ਕਰਨ ਦੇ ਤਰੀਕਿਆਂ ਨੂੰ ਸੁਧਾਰਨ ਦੇ ਮਹੱਤਵ ਨੂੰ ਵੀ ਜ਼ੋਰ ਦਿੰਦਾ ਹੈ।
Harmony Alliance ਨੇ Women’s Safety Hub ਬਣਾਇਆ ਹੈ। ਇਹ ਸਰੋਤ ਪ੍ਰਵਾਸੀ ਅਤੇ ਸ਼ਰਨਾਰਥੀ ਔਰਤਾਂ ਲਈ ਤਿਆਰ ਕੀਤਾ ਗਿਆ ਹੈ, ਜੋ ਆਸਟ੍ਰੇਲੀਆ ਵਿੱਚ ਉਹਨਾਂ ਦੇ ਅਨੁਭਵ ਅਤੇ ਲੋੜਾਂ ਨੂੰ ਦਰਸਾਉਣ ਵਾਲੀ ਜਾਣਕਾਰੀ ਪ੍ਰਦਾਨ ਕਰਦਾ ਹੈ। ਇਸ ਹੱਬ ਦਾ ਉਦੇਸ਼ ਉਹਨਾਂ ਦੀ ਸੁਰੱਖਿਆ ਅਤੇ ਭਲਾਈ ਦਾ ਸਮਰਥਨ ਕਰਨਾ ਹੈ।
ਤੁਸੀਂ ਸਾਡੀ ਵੈੱਬਸਾਈਟ 'ਤੇ ਜਾ ਕੇ Harmony Alliance: Migrant and Refugee Women for Change ਬਾਰੇ ਵਧੇਰੇ ਜਾਣ ਸਕਦੇ ਹੋ।
ਅਸੀਂ Harmony Alliance ਦੇ ਮੈਂਬਰਾਂ, ਭਾਈਚਾਰੇ ਦੇ ਮੈਂਬਰਾਂ, ਅਤੇ ਔਰਤਾਂ ਦੀ ਸੁਰੱਖਿਆ ਦੇ ਮਾਹਰ-ਪੇਸ਼ੇਵਰਾਂ, ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਸ ਸਰੋਤ ਨੂੰ ਬਣਾਉਣ ਵਿੱਚ ਮੱਦਦ ਕੀਤੀ ਹੈ। ਅਸੀਂ ਇਸ ਪੂਰੇ ਪ੍ਰੋਜੈਕਟ ਦੌਰਾਨ Australasian Centre for Human Rights and Health ਦੇ ਸਹਿਯੋਗ ਅਤੇ ਯਤਨਾਂ ਨੂੰ ਅਤੇ ਆਸਟ੍ਰੇਲੀਆ ਵਿੱਚ ਦਾਜ ਸ਼ੋਸ਼ਣ ਬਾਰੇ ਆਪਣੇ ਗਿਆਨ ਅਤੇ ਮੁਹਾਰਤ ਨੂੰ ਸਾਂਝਾ ਕਰਨ ਲਈ ਸਵੀਕਾਰਦੇ ਹਾਂ ਅਤੇ ਉਹਨਾਂ ਨਾਲ ਸਾਡੀ ਸਾਂਝੇਦਾਰੀ ਦੀ ਕਦਰ ਕਰਦੇ ਹਾਂ।