Harmony Alliance ਬਾਰੇ

Harmony Alliance ਬਾਰੇ

Harmony Alliance: Migrant and Refugee Women for Change ਆਸਟ੍ਰੇਲੀਆ ਵਿਚਲੇ ਛੇ ਰਾਸ਼ਟਰੀ ਔਰਤਾਂ ਦੇ ਗਠਜੋੜਾਂ ਵਿੱਚੋਂ ਇੱਕ ਹੈ। ਇਹ ਆਸਟਰੇਲੀਅਨ ਸਰਕਾਰ ਦੁਆਰਾ ਸਮਰਥਨ ਪ੍ਰਾਪਤ ਹੈ। ਇਸਦਾ ਟੀਚਾ ਇਹ ਯਕੀਨੀ ਬਣਾਉਣਾ ਹੈ ਕਿ ਆਸਟ੍ਰੇਲੀਆ ਵਿਚਲੀਆਂ ਸਾਰੀਆਂ ਔਰਤਾਂ ਆਪਣੇ ਵਿਚਾਰ ਸਾਂਝੇ ਕਰ ਸਕਣ ਅਤੇ ਉਹਨਾਂ ਨੂੰ ਪ੍ਰਭਾਵਿਤ ਕਰਨ ਵਾਲੇ ਫ਼ੈਸਲਿਆਂ ਵਿੱਚ ਉਹਨਾਂ ਦੀ ਰਾਏ ਸੁਣੀ ਜਾਵੇ।

Harmony Alliance ਪ੍ਰਵਾਸੀ ਅਤੇ ਸ਼ਰਣਾਰਥੀ ਔਰਤਾਂ ਨੂੰ ਇੱਕ ਮਜ਼ਬੂਤ, ਰਾਸ਼ਟਰੀ ਅਵਾਜ਼ ਦੇਣ ਲਈ ਕੰਮ ਕਰਦੀ ਹੈ। ਇਹ ਉਹਨਾਂ ਦੇ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੇ ਬਹੁਤ ਸਾਰੇ ਮੁੱਦਿਆਂ 'ਤੇ ਧਿਆਨ-ਕੇਂਦਰਿਤ ਕਰਦੀ ਹੈ। ਇਹ ਗਠਜੋੜ ਇਨ੍ਹਾਂ ਔਰਤਾਂ ਨੂੰ ਆਪਣੇ ਭਾਈਚਾਰਿਆਂ ਅਤੇ ਦੇਸ਼ ਵਿੱਚ ਸਕਾਰਾਤਮਕ ਬਦਲਾਅ ਲਿਆਉਣ ਵਿੱਚ ਸ਼ਾਮਲ ਹੋਣ ਵਿੱਚ ਮੱਦਦ ਕਰਦੀ ਹੈ।

Harmony Alliance ਨੇ Women’s Safety Hub ਬਣਾਇਆ ਹੈ। ਇਹ ਸਰੋਤ ਪ੍ਰਵਾਸੀ ਅਤੇ ਸ਼ਰਨਾਰਥੀ ਔਰਤਾਂ ਲਈ ਤਿਆਰ ਕੀਤਾ ਗਿਆ ਹੈ, ਜੋ ਆਸਟ੍ਰੇਲੀਆ ਵਿੱਚ ਉਹਨਾਂ ਦੇ ਅਨੁਭਵ ਅਤੇ ਲੋੜਾਂ ਨੂੰ ਦਰਸਾਉਣ ਵਾਲੀ ਜਾਣਕਾਰੀ ਪ੍ਰਦਾਨ ਕਰਦਾ ਹੈ। ਇਸ ਹੱਬ ਦਾ ਉਦੇਸ਼ ਉਹਨਾਂ ਦੀ ਸੁਰੱਖਿਆ ਅਤੇ ਭਲਾਈ ਦਾ ਸਮਰਥਨ ਕਰਨਾ ਹੈ।

ਤੁਸੀਂ ਸਾਡੀ ਵੈੱਬਸਾਈਟ 'ਤੇ ਜਾ ਕੇ Harmony Alliance: Migrant and Refugee Women for Change ਬਾਰੇ ਵਧੇਰੇ ਜਾਣ ਸਕਦੇ ਹੋ।