Women’s Safety Hub ਬਾਰੇ
ਪ੍ਰਵਾਸੀ ਅਤੇ ਸ਼ਰਨਾਰਥੀ ਔਰਤਾਂ ਆਪਣੀ ਭਾਸ਼ਾ ਵਿੱਚ ਉਹ ਜਾਣਕਾਰੀ ਲੱਭਣ ਲਈ Women’s Safety Hub ਦੀ ਵਰਤੋਂ ਕਰ ਸਕਦੀਆਂ ਹਨ ਜੋ ਉਹਨਾਂ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦੀ ਹੋਵੇ। ਇਹ ਹੱਬ ਘਰੇਲੂ ਅਤੇ ਪਰਿਵਾਰਕ ਹਿੰਸਾ, ਜਿਨਸੀ ਹਿੰਸਾ, ਜ਼ਬਰਨ ਕੰਟਰੋਲ, ਅਤੇ ਵਿੱਤੀ ਸ਼ੋਸ਼ਣ ਵਰਗੇ ਵਿਸ਼ਿਆਂ ਬਾਰੇ ਜਾਣਕਾਰੀ ਦਿੰਦਾ ਹੈ। ਇਹ ਟੈਕਨੋਲੋਜੀ ਦੇ ਮਾਧਿਅਮ ਨਾਲ ਕੀਤੇ ਜਾਣ ਵਾਲੇ ਸ਼ੋਸ਼ਣ, ਮਨੋਵਿਗਿਆਨਕ ਸ਼ੋਸ਼ਣ, ਅਤੇ ਸਮਾਜਿਕ ਸ਼ੋਸ਼ਣ ਬਾਰੇ ਵੀ ਮਾਰਗਦਰਸ਼ਨ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ, Women’s Safety Hub ਪ੍ਰਵਾਸੀ ਅਤੇ ਸ਼ਰਨਾਰਥੀ ਔਰਤਾਂ ਦੀ ਮੱਦਦ ਕਰਨ ਵਾਲੀਆਂ ਮਾਹਿਰ ਸੇਵਾਵਾਂ ਅਤੇ ਹੋਰ ਸਹਾਇਤਾ ਸੇਵਾ ਪ੍ਰਦਾਤਾਵਾਂ ਦੀ ਜਾਣਕਾਰੀ ਵੀ ਪ੍ਰਦਾਨ ਕਰਦਾ ਹੈ। ਇਸ ਸਰੋਤ ਦਾ ਉਦੇਸ਼ ਔਰਤਾਂ ਦੀ ਸੁਰੱਖਿਆ ਅਤੇ ਭਲਾਈ ਦਾ ਸਮਰਥਨ ਕਰਨਾ ਹੈ, ਇਹ ਯਕੀਨੀ ਬਣਾਉਣਾ ਹੈ ਕਿ ਉਹਨਾਂ ਕੋਲ ਲੋੜੀਂਦੀ ਮੱਦਦ ਅਤੇ ਜਾਣਕਾਰੀ ਤੱਕ ਪਹੁੰਚ ਹੈ।